ਨਵਾਂਸ਼ਹਿਰ: ਮੰਗਲਵਾਰ ਨੂੰ ਕੋਰੋਨਾ ਦੇ 42 ਪਾਜ਼ੀਟਿਵ ਕੇਸ ਮਿਲੇ, 4 ਦੀ ਮੌਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ, 11 ਮਈ 2021 - ਜ਼ਿਲ੍ਹੇ ਵਿਚ ਕੋਰੋਨਾ ਨਾਲ ਬਲਾਕ ਰਾਹੋਂ ਦੀ ਇੱਕ 88 ਸਾਲਾ ਬਜ਼ੁਰਗ ਦੀ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਹੋਈ ਵਿੱਚ ਮੌਤ ਹੋ ਗਈ ਅਤੇ ਇੱਕ 57 ਸਾਲਾ ਔਰਤ ਬਲਾਕ ਮੁਜ਼ੱਫਰਪੁਰ ਦੀ ਮੌਤ ਨਵਾਂਸ਼ਹਿਰ ਨਿੱਜੀ ਹਸਪਤਾਲ ਵਿਖੇ ਹੋ ਗਈ। ਇਸ ਤੋਂ ਇਲਾਵਾ, ਸੜੋੋੋਆ ਦੀ ਇਕ 77 ਸਾਲਾ ਬਜ਼ੁਰਗ ਦੀ ਮੌਤ ਨਵਾਂ ਸਹਿਰ ਨਿੱਜੀ ਹਸਪਤਾਾਲ ਵਿਚ ਹੋ ਗਈ। ਇਕ 70 ਸਾਲਾਂ ਔਰਤ ਦੀ ਮੌਤ ਸੜੋਆ ਵਾਸੀ ਔਰਤ ਦੀ ਮੌਤ ਨਵਾਂਸ਼ਹਿਰ ਇਕ ਨਿੱਜੀ ਹਸਪਤਾਲ ਵਿਚ ਹੋਈ।
ਸਿਵਲ ਸਰਜਨ ਡਾ. ਜੀ.ਕੇ. ਕਪੂਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸਰਗਰਮ ਕੇਸਾਂ ਦੀ ਗਿਣਤੀ 9715 ਹੋ ਗਈ ਹੈ, ਜਿਨ੍ਹਾਂ ਵਿੱਚੋਂ 8632 ਵਿਅਕਤੀ ਠੀਕ ਹੋ ਚੁੱਕੇ ਹਨ। ਉਸੇ ਸਮੇਂ, ਕੋਰੋਨਾ ਤੋਂ 261 ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ 200,836 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ। ਮੰਗਲਵਾਰ ਨੂੰ ਬਲਾਕ ਨਵਾਂਸ਼ਹਿਰ ਤੋਂ 0 , ਰਾਹੋ ਤੋਂ 5 ਬੰਗਾ ਤੋਂ 2, ਸੁਜੋ ਤੋਂ 2, ਮੁਜ਼ੱਫਰਪੁਰ ਤੋਂ 4, ਮੁਕੰਦਪੁਰ ਤੋਂ 8, ਬਲਾਚੌਰ ਤੋਂ 20 ਅਤੇ ਸੜੋਆ ਤੋਂ 1 ਪਾਜੀਟਿਵ ਆਏ ਹਨ।