ਕੋਵਿਡ-19 ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਹੋਇਆ ਸਰਗਰਮ
ਗੌਰਵ ਮਾਣਿਕ
- ਜਿਨ੍ਹਾਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਕਰੇਗਾ ਵਿਭਾਗ
ਫਿਰੋਜ਼ਪੁਰ 12 ਮਈ 2021 - ਪੰਜਾਬ ਸਰਕਾਰ ਦਾ ਬਾਲ ਸੁਰੱਖਿਆ ਵਿਭਾਗ ਸਰਗਰਮ ਹੋ ਗਿਆ ਹੈ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਵਿਭਾਗ ਵੱਲੋਂ ਇਕ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਕੋਰੋਨਾ ਨਾਲ ਗ੍ਰਸਤ ਹਨ ਅਤੇ ਉਨ੍ਹਾਂ ਨੂੰ ਸਾਂਭ ਸੰਭਾਲ ਵਾਲਾ ਕੋਈ ਨਹੀਂ ਹੈ ਉਨ੍ਹਾਂ ਦੀ ਜ਼ਿੰਮੇਵਾਰੀ ਹੁਣ ਪੰਜਾਬ ਸਰਕਾਰ ਦਾ ਬਾਲ ਸੁਰੱਖਿਆ ਵਿਭਾਗ ਚੁੱਕੇਗਾ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ -19 ਮਹਾਮਾਰੀ ਦੌਰਾਨ ਜੇਕਰ ਕਿਸੇ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਜਾਂ ਬੱਚੇ ਦੇ ਮਾਤਾ-ਪਿਤਾ ਹਸਪਤਾਲ ਵਿੱਚ ਦਾਖਲ ਹਨ ਪਰ ਉਨ੍ਹਾਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ਼ਪੁਰ ਨਾਲ ਸਿੱਧਾ ਸਪੰਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਫੋਨ ਨੰ: 01632242520, ਲੀਗਲ ਕਮ ਪੋ੍ਰਬੇਸ਼ਨ ਅਫ਼ਸਰ,ਫਿਰੋਜ਼ਪੁਰ ਦੇ ਫੋਨ ਨੰ: 9417330756, ਬਾਲ ਸੁਰੱਖਿਆ ਅਫ਼ਸਰ ਫਿਰੋਜ਼ਪੁਰ ਦੇ ਫੋਨ ਨੰ: 9592912141, ਤੇ ਸੰਪਰਕ ਕਰ ਸਕਦੇ ਨੇ ਕਿਸੇ ਬੱਚੇ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਇਸ ਦੌਰਾਨ ਪ੍ਰੇਸ਼ਾਨੀਆਂ ਦੀ ਹੈ ਤਾਂ ਉਹ ਇਸ ਨੰਬਰ ਤੇ ਫੋਨ ਕਰਕੇ ਸਹਾਇਤਾ ਪ੍ਰਾਪਤ ਕਰ ਸਕਦਾ ਹੈ।