ਰੂਪਨਗਰ: ਕੋਰੋਨਾ ਕੰਟਰੋਲ ਕਮੇਟੀ ਦੇ ਮੈਂਬਰ ਵਲੋਂ ਸਿਹਤ ਅਧਿਕਾਰੀਆਂ ਪਾਸੋਂ ਲਈ ਗਈ ਜਾਣਕਾਰੀ
ਹਰੀਸ਼ ਕਾਲੜਾ
ਰੂਪਨਗਰ,12 ਮਈ 2021: ਪਾਰਟੀ ਹਾਈ ਕਮਾਂਡ ਵਲੋਂ ' ਕਰੋਨਾ ਕੰਟਰੋਲ ਕਮੇਟੀ ' ਜਿਲਾ ਰੂਪਨਗਰ ਦੇ ਮੈਂਬਰ ਗੁਰਿੰਦਰ ਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪੰਜਾਬ ਰਾਜ ਪਿੱਛੜੀਆਂ ਸ਼੍ਰੇਣੀਆਂ ਕਮਿਸ਼ਨ ਨੇ ਅੱਜ ਰੂਪਨਗਰ ਸਿਹਤ ਵਿਭਾਗ ਦੇ ਅਫ਼ਸਰਾਂ, ਸਿਵਲ ਸਰਜਨ ਤੇ ਐੱਸ ਐੱਮ ਓ ਨਾਲ ਗੱਲਬਾਤ ਕੀਤੀ ਅਤੇ ਹਸਪਤਾਲ ਵਿੱਚ ਦਾਖਲ ਕਰੋਨਾ ਪਾਜ਼ੀਟਿਵ ਮੀਨਾ,ਹਰਦੇਵ ਸਿੰਘ ਆਦਿ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਮੁਹੱਲਾ ਮਾਧੋ ਦਾਸ ਵਾਰਡ ਨੰਬਰ 17 ਦੇ ਕਰੋਨਾ ਪਾਜਿਟਿਵ ਮਰੀਜ ਰਾਜੂ ਕੁਮਾਰ ਅਤੇ ਬਬਲੀ ਲਈ ਸਿਹਤ ਵਿਭਾਗ ਤੋਂ ਮਿਸ਼ਨ ਫਤਿਹ ਕਿੱਟ ,ਡਾ ਤਰਸੇਮ ਸਿੰਘ ਐੱਸ ਐੱਮ ਓ ਤੋਂ ਲੈ ਕੇ ਮੋਨੂੰ ਕੁਮਾਰ ਰਾਹੀਂ ਭੇਜੀ ਗਈ।