ਆਯੁਰਵੇਦ ਅਤੇ ਹੋਮਿਓਪੈਥੀ ਵਿਭਾਗ 'ਚ ਠੇਕੇ 'ਤੇ ਕੰਮ ਕਰਦੇ ਐਮ ਐਚ ਐਮ ਸਟਾਫ ਦੀਆਂ ਲੱਗਣਗੀਆਂ ਕੋਰੋਨਾ ਡਿਊਟੀਆਂ
ਚੰਡੀਗੜ੍ਹ, 12 ਮਈ 2021 - ਪੰਜਾਬ 'ਚ ਕੋਰੋਨਾ ਦੇ ਮਰੀਜ਼ ਦਿਨੋ-ਦਿਨ ਵਧ ਰਹੇ ਹਨ ਜਿਸ ਨੂੰ ਦੇਖਦੇ ਹੋਏ ਘਰੇਲੂ ਇਕਾਂਤਵਾਸ, ਕੋਰੋਨਾ ਟੀਕਾਕਰਨ, ਸੈਂਪਲਿੰਗ ਅਤੇ ਕੋਰੋਨਾ ਮਰੀਜ਼ ਟਰੇਸ ਦਾ ਕੰਮ ਕਾਫੀ ਵਧ ਗਿਆ ਹੈ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਜ਼ਿਲ੍ਹਿਆਂ ਦੇ ਮੁੱਖ ਦਫਤਰਾਂ 'ਚ ਵਾਧੂ ਸਟਾਫ ਮੁਹੱਈਆ ਕਰਾਇਆ ਜਾਵੇਗਾ।
ਜਿਸ ਤਹਿਤ ਐਮ ਐਚ ਐਮ ਅਧੀਨ ਠੇਕੇ 'ਤੇ ਕੰਮ ਕਰਦੇ ਅਯੁਰਵੈਦਿਕ ਮੈਡੀਕਲ ਅਫਸਰਾਂ, ਹੋਮਿਓਪੈਥੀ ਮੈਡੀਕਲ ਅਫਸਰਾਂ, ਹੋਮਿਓਪੈਥੀ ਡਿਸਪੈਨਸਰ ਅਤੇ ਅਪਵੈਦ ਦੀਆਂ ਡਿਊਟੀਆਂ ਸਿਵਲ ਸਰਜਨਾਂ ਵੱਲੋਂ ਆਪਣੇ ਪੱਧਰ 'ਤੇ ਕੋਰੋਨਾ ਨਾਲ ਸਬੰਧਿਤ ਕੰਮਾਂ 'ਤੇ ਲਾਈਆਂ ਜਾਣਗੀਆਂ ਅਤੇ ਸੂਬੇ 'ਚ ਕੋਰੋਨਾ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਹਨ।