ਸਟੇਟ ਬੈਂਕ ਆਫ ਇੰਡੀਆ ਨੇ ਵੰਡੇ ਗ੍ਰਾਹਕਾਂ ਨੂੰ ਮਾਸਕ ਨਾਲੇ ਸੋਸ਼ਲ ਡਿਸਟੈਂਸਿੰਗ ਬਾਰੇ ਕੀਤਾ ਜਾਗਰੂਕ
ਮਨਿੰਦਰਜੀਤ ਸਿੱਧੂ
- ਬੈਂਕ ਸ਼ਾਖਾ ਕੋਰੋਨਾ ਗਾਈਡਲਾਈਨਜ਼ ਦਾ ਕਰ ਰਹੀ ਪੂਰਾ ਪਾਲਣ- ਸੁਰਜੀਤ ਬਾਬਾ/ ਐੱਸ.ਐੱਚ.ਓ ਰਾਜੇਸ਼ ਕੁਮਾਰ
ਜੈਤੋ, 12 ਮਈ, 2021 - ਸਥਾਨਕ ਬਾਜਾਖਾਨਾ ਰੋਡ ਉੱਪਰ ਸਥਿਤ ਸਟੇਟ ਬੈਂਕ ਆਫ ਪਟਿਆਲਾ ਦੀ ਸ਼ਾਖਾ ਵੱਲੋਂ ਚੀਫ ਮੈਨੇਜਰ ਸੰਜੀਵ ਕੁਮਾਰ ਮਹਾਜਨ ਦੀ ਅਗਵਾਈ ਵਿੱਚ ਬੈਂਕ ਵਿੱਚ ਆਉਣ ਵਾਲੇ ਗ੍ਰਾਹਕਾਂ ਅਤੇ ਰਾਹਗੀਰਾਂ ਨੂੰ ਮਾਸਕ ਵੰਡੇ ਗਏ। ਇਸ ਮੌਕੇ ਨਗਰ ਕੌਂਸਲ ਜੈਤੋ ਦੇ ਨਵਨਿਯੁਕਤ ਪ੍ਰਧਾਨ ਸੁਰਜੀਤ ਸਿੰਘ ਬਾਬਾ ਅਤੇ ਐੱਸ.ਐੱਚ.ਓ ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਬੈਂਕ ਦੁਆਰਾ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਦਾ ਜਾਇਜਾ ਲਿਆ। ਉਹਨਾਂ ਕਿਹਾ ਕਿ ਸਟੇਟ ਬੈਂਕ ਦੀ ਇਹ ਸ਼ਾਖਾ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰ ਰਹੀ ਹੈ।
ਬੈਂਕ ਦੇ ਬਾਹਰ ਉਡੀਕ ਕਰ ਰਹੇ ਗ੍ਰਾਹਕਾਂ ਲਈ ਕੁਰਸੀਆਂ ਦਾ ਪੂਰਾ ਪ੍ਰਬੰਧ ਹੈ। ਲੋਕਾਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ। ਹਰੇਕ ਬੰਦੇ ਨੂੰ ਸੈਨੇਟਾਈਜ਼ ਕਰਨ ਉਪਰੰਤ ਸ਼ਾਖਾ ਵਿੱਚ ਜਾਣ ਦਿੱਤਾ ਜਾਂਦਾ ਹੈ। ਇਸ ਮੌਕੇ ਐੱਸ.ਐੱਚ.ਓ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਜਰੂਰੀ ਕੰਮਾਂ ਲਈ ਹੀ ਘਰਾਂ ਤੋਂ ਬਾਹਰ ਆਉਣ। ਘਰਾਂ ਵਿੱਚ ਰਹਿ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਅ ਕਰਨ।
ਚੀਫ ਮੈਨੇਜਰ ਸੰਜੀਵ ਕੁਮਾਰ ਮਹਾਜਨ ਨੇ ਕਿ ਸਟੇਟ ਬੈਂਕ ਆਫ ਇੰਡੀਆ ਹਮੇਸ਼ਾ ਹੀ ਸਮਾਜਸੇਵਾ ਦੇ ਕੰਮਾਂ ਵਿੱਚ ਅੱਗੇ ਰਹੀ ਹੈ ਅਤੇ ਸਮਾਜ ਪ੍ਰਤੀ ਆਪਣੀ ਕਾਰਪੋਰੇਟ ਜਿੰਮੇਵਾਰੀ ਨੂੰ ਸਮਝਦੀ ਹੈ। ਉਹਨਾਂ ਬੈਂਕ ਵਿੱਚ ਆਉਂਦੇ ਗ੍ਰਾਹਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਲਈ ਕਿਹਾ। ਇਸ ਮੌਕੇ ਉਹਨਾਂ ਨਾਲ ਸਟੇਟ ਬੈਂਕ ਆਫ ਇੰਡੀਆ ਸਟਾਫ ਐਸੋਸੀਏਸ਼ਨ ਦੇ ਰੀਜਨਲ ਸੈਕਟਰੀ ਕਾਮਰੇਡ ਇੰਦਰਜੀਤ ਸਿੰਘ ਸਿੱਧੂ, ਡਿਪਟੀ ਬਰਾਂਚ ਮੈਨੇਜਰ ਲਲਿਤ ਪ੍ਰਤਾਪ ਸਿੰਘ, ਡਿਪਟੀ ਮੈਨੇਜਰ ਰਾਜੀਵ ਰੰਜਨ, ਅਸਿਸਟੈਂਟ ਮੈਨੇਜਰ ਚਾਰੁਤਾ ਜੱਸਲ, ਕੈਸ਼ ਅਫਸਰ ਪਰਮਜੀਤ ਸਿੰਘ ਪੰਮਾ, ਸਪੈਸ਼ਲ ਅਸਿਸਟੈਂਟ ਸਰੋਜ ਮਹੇਸ਼ਵਰੀ, ਰਾਜੂ ਸਿੰਘ, ਰਾਹੁਲ ਕੈਨ, ਗੁਰਪ੍ਰੀਤ ਸਿੰਘ ਜਗੀਰਾ, ਹਰੀ ਕ੍ਰਿਸਨ, ਅਤਰ ਸਿੰਘ, ਲਿਵਾਂਸੂ ਜੈਨ ਲੀਕ-ਭੋਲੂ, ਸਾਬਕਾ ਕੌਂਸਲਰ ਘੰਟੀ ਡੋਡ, ਪੰਕਜ ਰੋਮਾਣਾ, ਸਮਾਜ ਸੇਵੀ ਜਗਦੇਵ ਸਿੰਘ ਗੋਰਾ ਢੱਲਾ ਹਾਜਰ ਸਨ।