ਫਿਰੋਜ਼ਪੁਰ: ਨਾਈਟਿੰਗੇਲ ਨੂੰ ਸਮਰਪਿਤ ਵਿਸ਼ਵ ਨਰਸਿੰਗ ਦਿਹਾੜਾ ਮਨਾਇਆ ਗਿਆ
ਗੌਰਵ ਮਾਣਿਕ
ਫਿਰੋਜ਼ਪੁਰ 12 ਮਈ 2021 - ਸੇਵਾ ਦੇ ਮਨੋਰਥ ਨੂੰ ਮੁੱਖ ਰੱਖ ਕੇ ਨਾਇਟਨਗੇਲ ਵਲੋਂ ਸ਼ੁਰੂ ਕੀਤੀ ਗਈ ਇਕ ਲੜੀ ਦੇ ਤਹਿਤ ਅੱਜ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਅੰਤਰਰਾਸ਼ਟਰੀ ਨਰਸਿੰਗ ਦਿਹਾੜਾ ਮਨਾਇਆ ਗਿਆ । ਜਿਸ ਵਿੱਚ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰ ਰਹੀਆਂ ਨਰਸਾਂ ਨੇ ਹਿੱਸਾ ਲਿਆ। ਇਸ ਮੌਕੇ ਪ੍ਰਭਜੋਤ ਕੌਰ ਨੇ ਨਰਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਸਵਿੰਦਰ ਸਿੰਘ ਕੌੜਾ ਅਤੇ ਸੁਮਿਤ ਗਿਲ ਵੱਲੋਂ ਪੰਜਾਬ ਸਰਕਾਰ ਨੂੰ ਨਰਸਿਗ ਕੇਡਰ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਨਰਸਿੰਗ ਅਫ਼ਸਰ ਦੇ ਅਹੁਦੇ ਨਾਲ ਨਿਵਾਜਣ ਲਈ ਇਕ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਸੈਂਟਰ ਗੌਰਮਿੰਟ ਵੱਲੋਂ ਜੋ ਸਟਾਫ ਨਰਸ ਨੂੰ ਨਰਸਿਗ ਅਫਸਰ ਦੇ ਅਹੁਦੇ ਨਾਲ ਨਿਵਾਜਿਆ ਗਿਆ ਹੈ ।ਇਸ ਲਈ ਪੰਜਾਬ ਸਰਕਾਰ ਉੱਤੇ ਨਾ ਕੋਈ ਆਰਥਿਕ ਬੋਝ ਪੈਣ ਵਾਲਾ ਹੈ ਅਤੇ ਨਾ ਹੀ ਕੋਈ ਹੋਰ ਪ੍ਰੇਸ਼ਾਨੀਆਂ ਆਉਣ ਵਾਲੀਆਂ ਸਗੋਂ ਨਰਸਿਗ ਕੇਡਰ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਦਾ ਮਨੋਬਲ ਵਧੇਗਾ। ਇਸ ਸਮੇਂ ਪੈਰਾਮੈਡੀਕਲ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਕਲਾਸ ਫੋਰ ਯੂਨੀਅਨ ਦੇ ਪ੍ਰਧਾਨ ਰਾਮ ਪ੍ਰਸਾਦ MpHW ਯੂਨੀਅਨ ਦੇ ਪ੍ਰਧਾਨ ਨਰਿੰਦਰ ਸ਼ਰਮਾ ਉਚੇਚੇ ਤੌਰ ਤੇ ਪਹੁੰਚੇ ਅਤੇ ਇਸ ਸਮੇਂ ਪਹੁੰਚੇ ਹੋਏ ਸਾਰੇ ਪਤਵੰਤੇ ਸੱਜਣਾਂ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦੀਆਂ ਨਰਸਿਜ਼ ਨੂੰ ਨਰਸਿੰਗ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਰੇਨੂੰ ਬਾਲਾ, ਸੁਮਿਤ ਗਿੱਲ, ਗੁਰਮੇਲ ਸਿੰਘ, ਰੋਬਿਨ ਸੈਮਸਨ, ਕਰਨਜੀਤ ਸਿੰਘ ਸ੍ਰੀਮਤੀ ਟੇਸੀ, ਸਤਿੰਦਰ ਕੌਰ,ਮੋਨਿਕਾ, ਰੇਖਾ, ਜਸਵਿੰਦਰ ਸਿੰਘ ਕੌੜਾ,ਪਰਦੀਪ , ਸੰਗੀਤਾ,ਅੰਕਿਤਾ, ਜਸਵਿੰਦਰ ਕੌਰ, ਵਿਪਲਵ ਚੁੱਘ, ਅਤੇ ਵੱਡੀ ਗਿਣਤੀ ਵਿਚ ਨਰਸਿੰਗ ਸਟਾਫ ਹਾਜ਼ਰ ਸੀ ।