ਪਿਛਲੇ 24 ਘੰਟਿਆਂ ਦੌਰਾਨ ਰਜਿੰਦਰਾ ਹਸਪਤਾਲ ਵਿੱਚ 28 ਕੋਰੋਨਾ ਮਰੀਜ਼ਾਂ ਦੀ ਮੌਤ
ਜਗਤਾਰ ਸਿੰਘ
ਪਟਿਆਲਾ, 12 ਮਈ 2021 - ਇਥੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ ਦੌਰਾਨ 28 ਹੋਰ ਕਰੋਨਾ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਚ ਪਟਿਆਲਾ ਨਾਲ ਸਬੰਧਤ 12 ਮੌਤਾਂ ਅਤੇ ਦੂਸਰੇ ਜ਼ਿਲ੍ਹਿਆਂ ਤੋਂ 14 ਮੌਤਾਂ ਹੋਈਆਂ। 2 ਮਰੀਜ਼ ਪੰਜਾਬ ਤੋਂ ਬਾਹਰਲੇ ਰਾਜਾਂ ਨਾਲ ਸਬੰਧਤ ਹਨ।
ਰਜਿੰਦਰਾ ਹਸਪਤਾਲ ਵਿੱਚ 2 ਸੱਕੀ ਮੌਤਾਂ ਹੋਈਆਂ। ਹਸਪਤਾਲ ਵਿੱਚ ਕਰੋਨਾ ਦੇ 68 ਨਵੇਂ ਮਰੀਜ਼ ਭਰਤੀ ਹੋਏ , ਜਿਨ੍ਹਾਂ ਚ 6 ਬਾਹਰਲੇ ਰਾਜਾਂ ਨਾਲ ਸਬੰਧਤ ਹਨ। ਕਰੋਨਾ ਨਾਲ ਜੰਗ ਜਿੱਤ ਕੇ 10 ਮਰੀਜ਼ ਠੀਕ ਹੋ ਕੇ ਘਰ ਗਏ।
ਇਸ ਦੀ ਜਾਣਕਾਰੀ ਸਿਵਲ ਸਰਜਨ ਡਾ: ਸਤਿੰਦਰ ਸਿੰਘ ਦੱਸੀਆਂ ਇਸ ਸਮੇਂ ਜਿਲ੍ਹੇ ਵਿੱਚ 4050 ਦੇ ਕਰੀਬ ਰਿਪੋਰਟਾਂ ਵਿਚੋਂ 540 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿੱਚ ਕੇਸਾਂ ਦੀ ਗਿਣਤੀ 40349 ਹੋ ਗਈ ਹੈ, ਮਿਸ਼ਨ ਫਤਹਿ ਤਹਿਤ ਜਿਲ੍ਹੇ ਦੇ 372 ਹੋਰ ਮਰੀਜ਼ ਠੀਕ ਹੋ ਗਏ ਹਨ ਮਰੀਜ਼ਾਂ ਦੀ ਗਿਣਤੀ ਹੁਣ 34728 ਹੋ ਗਈ ਹੈ ।ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4670 ਹੈ, ਜਿਲ੍ਹੇ ਵਿੱਚ 20 ਹੋਰ ਕੋਵਿਡ ਮਰੀਜ਼ਾਂ ਦੀ ਮੌਤ ਹੌਣ ਕਾਰਨ ਮੌਤਾਂ ਦੀ ਗਿਣਤੀ 951 ਹੋ ਗਈ ਹੈ।