ਖੇਤੀ ਮਸ਼ੀਨਰੀ ਸਬਸਿਡੀ ’ਤੇ ਦੇਣ ਲਈ ਬਿਨੈ ਪੱਤਰਾਂ ਦੀ ਮੰਗ
ਬਲਵਿੰਦਰ ਸਿੰਘ ਧਾਲੀਵਾਲ
- 26 ਮਈ ਤੱਕ ਪੋਰਟਲ ਉੱਪਰ ਦਿੱਤੀਆਂ ਜਾ ਸਕਣਗੀਆਂ ਅਰਜ਼ੀਆਂ
- ਡਿਪਟੀ ਕਮਿਸ਼ਨਰ ਵਲੋਂ ਫਸਲੀ ਰਹਿੰਦ ਖੂੰਹਦ ਦੇ ਪ੍ਰਬੰਧਨ ਲਈ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਲੈਣ ਦਾ ਸੱਦਾ
ਸੁਲਤਾਨਪੁਰ ਲੋਧੀ, 12 ਮਈ 2021 - ਪੰਜਾਬ ਸਰਕਾਰ ਵਲੋਂ ਫਸਲੀ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਖੇਤੀ ਮਸ਼ੀਨਰੀ ਸਬਸਿਡੀ ’ਤੇ ਦੇਣ ਲਈ ਕਿਸਾਨਾਂ ਕੋਲੋਂ 26 ਮਈ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਅਰਜ਼ੀਆਂ ਜਮਾਂ ਕਰਵਾਉਣ ਸਬੰਧੀ ਕਿਸਾਨਾਂ ਨੂੰ ਸਹੂਲਤ ਦੇਣ ਦੇ ਨਿਰਦੇਸ਼ਾਂ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਕਿਹਾ ਗਿਆ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ ਸਬਸਿਡੀ ਦਾ ਲਾਭ ਲੈਣ ਤਾਂ ਜੋ ਫਸ਼ਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾ ਕੇ ਵਾਤਾਵਰਣ ਦੀ ਸੰਭਾਲ ਕੀਤੀ ਜਾ ਸਕੇ। ਇਹ ਅਰਜ਼ੀਆਂ ਵਿਭਾਗ ਦੇ ਪੋਰਟਲ https://www.agrimachinerypb.com’ਤੇ ਆਨਲਾਇਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ, ਜਿਨਾਂ ਤਹਿਤ ਪਰਾਲੀ ਸਾਂਭਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਬੇਲਰ , ਰੇਕ , ਹੈਪੀ ਸੀਡਰ , ਜੀਰੋ ਟਿਲ ਡਰਿਲ , ਸੁਪਰ ਸੀਡਰ ,ਉਲਟਾਂਵੇਂ ਪਲਾਓ , ਚੌਪਰ , ਮਲਚਰ ਤੋਂ ਇਲਾਵਾ ਹੋਰ ਮਸ਼ੱੀਨਾਂ ਜਿਵੇਂ ਕਿ ਸਪਰੇਅਰ , ਕਪਾਹ - ਮੱਕੀ ਬੀਜਣ ਵਾਲੇ ਨਿਉ ਮੈਟਿਕ ਪਲਾਂਟਰ , ਬਹੁ ਫਸਲੀ ਪਲਾਂਟਰ , ਝੋਨੇ ਲਈ ( ਸਿੱਧੀ ਬਿਜਾਈ ਵਾਲੀਆਂ ਮਸੀਨਾਂ ) , ਪੈਡੀ ਟਰਾਂਸਪਲਾਂਟਰ , ਆਲੂ ਬੀਜਣ / ਪੁੱਟਣ ਵਾਲੀਆਂ ਮਸੀਨਾਂ , ਗੰਨੇ ਦੀ ਬਿਜਾਈ ਅਤੇ ਕਟਾਈ ਵਾਲੀਆਂ ਮਸ਼ੀਨਾਂ , ਲੇਜਰ ਲੈਵਲਰ , ਮੱਕੀ ਦੇ ਡਰਾਇਰ , ਵੀਡਰ ਆਦਿ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ।
ਬਿਨੈਕਾਰਾਂ ਵੱਲੋਂ ਦਿੱਤੇ ਜਾਣ ਵਾਲੇ ਸਵੈ - ਘੋਸ਼ਣਾ ਪੱਤਰ ਦਾ ਫਾਰਮੈਟ ਵੀ ਪੋਰਟਲ ’ਤੇ ਉਪਲੱਬਧ ਹੈ । ਅਰਜੀ ਭਰਨ ਸਮੇਂ ਕਿਸਾਨ ਕੋਲ ਆਧਾਰ ਕਾਰਡ , ਫੋਟੋ , ਸਵੈ ਘੋਸ਼ਣਾ ਪੱਤਰ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ( ਜੇਕਰ ਬਿਨੈਕਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਵੇ ਤਾਂ ਹੋਣਾ ਜ਼ਰੂਰੀ ਹੈ।
ਗਰੁੱਪਾਂ , ਸੁਸਾਇਟੀਆਂ , ਪੰਚਾਇਤ ਅਤੇ ਹੋਰ ਸੰਸਥਾਵਾਂ ਦੇ ਮੁਖੀ ਅਤੇ ਦੋ ਹੋਰ ਮੈਂਬਰਾਂ ਦਾ ਆਧਾਰ ਕਾਰਡ ਅਤੇ ਰਜਿਸਟਰੇਸਨ ਸਰਟੀਫਿਕੇਟ ਹੋਣਾ ਜ਼ਰੂਰੀ ਹੈ ।
ਕਪੂਰਥਲਾ ਜਿਲੇ ਦੇ ਕਿਸਾਨਾਂ ਨੂੰ ਸਹੂਲਤ ਲਈ 88720-53160 ਨੰਬਰ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਿਸਾਨ ਜਿਲੇ ਦੇ ਮੁੱਖ ਖੇਤਾਬੀੜੀ ਦਫਤਰ ਤੇ ਬਲਾਕ ਦੇ ਦਫਤਰਾਂ ਵਿਖੇ ਵੀ ਸੰਪਰਕ ਕਰ ਸਕਦੇ ਹਨ।