ਡਿੰਪੀ ਢਿੱਲੋਂ ਦੇ ਪਿਤਾ ਦੇ ਭੋਗ ਵਾਲੀ ਐਫ ਆਈ ਆਰ ਹੋਈ ਖ਼ਾਰਜ, ਰਾਜਾ ਵੜਿੰਗ ਦਾ ਇਸ ਵਿੱਚ ਨਹੀਂ ਸੀ ਕੋਈ ਹੱਥ - ਅਰਸ਼ ਸੱਚਰ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 13 ਫਰਵਰੀ 2021 - ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਕਸ ਨੂੰ ਬਦਨਾਮ ਕਰਨ ਵਾਲਿਆਂ ਨੂੰ ਅਰਸ ਸੱਚਰ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਗਿੱਦੜਬਾਹਾ ਤੋ ਇੰਚਾਰਜ਼ ਡਿੰਪੀ ਢਿੱਲੋਂ ਦੇ ਪਿਤਾ ਦੇ ਭੋਗ ਵਾਲੀ ਹੋਈ ਐਫਆਈਆਰ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕੋਈ ਹੱਥ ਨਹੀ ਸੀ। ਉਨ੍ਹਾਂ ਕਿਹਾ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਤੇ ਲਾਇਵ ਹੋ ਕੇ ਕਿਹਾ ਸੀ। ਜਿਸਨੇ ਇਸ ਤਰ੍ਹਾਂ ਦਾ ਕੰਮ ਕੀਤਾ ਉਸ ਤੇ ਕਾਰਵਾਈ ਹੋਣੀ ਚਾਹੀਦੀ।
ਅਰਸ਼ ਸੱਚਰ ਨੇ ਕਿਹਾ ਐਫਆਈਆਰ ਵੀ ਖਾਰਜ ਕਰ ਦਿੱਤੀ ਗਈ। ਜਿਸ ਐਸ ਐਚ ਓ ਨੇ ਐਫਆਈਆਰ ਦਰਜ ਕੀਤੀ ਸੀ। ਉਸਦੀ ਵੀ ਬਦਲੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਅਕਸ ਨੂੰ ਜਿਸ ਨੇ ਗਲਤ ਤਰੀਕੇ ਨਾਲ ਖਰਾਬ ਕੀਤਾ, ਉਸ ਦਾ ਵੀ ਪਤਾ ਲਗਾਇਆ ਜਾਵੇਗਾ।