ਸੁਖਬੀਰ ਨੇ ਕੋਰੋਨਾ ਨਾਲ ਨਜਿੱਠਣ ਲਈ ਸਰਬ ਪਾਰਟੀ ਮੀਟਿੰਗ ਦੀ ਕੀਤੀ ਮੰਗ, ਨਾਲ ਹੀ ਸਰਕਾਰ ਨੂੰ ਕੀਤੀ ਮਦਦ ਦੀ ਪੇਸ਼ਕਸ਼
ਰਵੀ ਜੱਖੂ
ਚੰਡੀਗੜ੍ਹ, 13 ਮਈ 2021 - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਵਿਡ-19 ਦੇ ਹਾਲਤਾਂ ਨਾਲ ਨਜਿੱਠਣ ਲਈ ਸੀ.ਐਮ ਪੰਜਾਬ ਨੂੰ ਸਰਬ ਪਾਰਟੀ ਮੀਟਿੰਗ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਹਨਾਂ ਸਰਕਾਰ ਨੂੰ ਸਲਾਹ ਦਿੰਦਿਆਂ ਕਿਹਾ ਕਿ ਸੂਬੇ ਦੇ ਹਰ ਬਲਾਕ ਵਿੱਚ 50 ਬੈਂਡ ਦਾ ਹਸਪਤਾਲ ਸਰਕਾਰ ਨੂੰ ਖੋਲ੍ਹ ਦੇਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਰਿਟਾ. ਹੋਏ ਡਾਕਟਰਾਂ ਅਤੇ ਨਰਸਾਂ ਨੂੰ ਵਾਪਸ ਬੁਲਾ ਲੈਣਾ ਚਾਹਿਦਾ ਹੈ ਤਾਂ ਜੋ ਇਸ ਸਥਿਤੀ ਤੇ ਜਲਦ ਕਾਬੂ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਜਿਹੜੇ ਸੈਂਟਰ ਬਲਾਕ ਲੈਵਲ ਤੇ ਬਣਾਉਣਗੇ ਤਾਂ ਲੰਗਰ ਦੀ ਸੇਵਾ ਅਕਾਲੀ ਦਲ ਕਰੇਗਾ। ਜੇ ਸਰਕਾਰ ਨੂੰ ਪੈਸੇ ਦੀ ਲੋੜ ਹੈ ਤਾਂ ਉਹ ਵੀ ਅਕਾਲੀ ਦਲ ਕਰ ਦੇਵੇਗਾ।
ਸੁਖਬੀਰ ਨੇ ਕਿਹਾ ਕਿ ਸੀ ਟੀ ਸਕੈਨ ਦਾ ਦਸ ਹਜ਼ਾਰ ਚਾਰਜ ਕੀਤੇ ਜਾ ਰਹੇ ਹਨ। ਪਰ ਪੰਜਾਬ ਸਰਕਾਰ ਨੂੰ ਕੋਰੋਨਾ ਦਾ ਇਲਾਜ ਫ੍ਰੀ ਕਰਨ ਚਾਹੀਦਾ ਹੈ ਅਤੇ ਕੋਰੋਨਾ ਕਾਰਨ 6 ਮਹੀਨੇ ਵਾਸਤੇ ਬਿਜਲੀ ਅਤੇ ਪਾਣੀ ਦੇ ਬਿੱਲ ਅਤੇ ਟੈਕਸ ਨਹੀ ਲੈਣੇ ਚਾਹੀਦੇ।