ਫਰੀਦਕੋਟ: ਕੋਰੋਨਾ ਪ੍ਰਬੰਧਾਂ ਸਬੰਧੀ ਸਿਹਤ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 13 ਮਈ 2021 - ਜ਼ਿਲੇ ਅੰਦਰ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਸਬੰਧੀ ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਨੇ ਜ਼ਿਲੇ ਦੀਆਂ ਸਿਹਤ ਸੰਸਥਾਵਾਂ ਦੇ ਮੁਖੀਆਂ ਅਤੇ ਜ਼ਿਲਾ ਐਪੀਡਿੋਲੋਜਿਸਟ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ |ਮੀਟਿੰਗ ਵਿੱਚ ਜ਼ਿਲਾ ਐਪੀਡੀਮਾਲੋਜਿਸਟ ਡਾ.ਹਰਿੰਦਰ ਸਿੰਘ,ਡਾ.ਹਰਜੋਤ ਕੌਰ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਰੀਦਕੋਟ ਡਾ.ਚੰਦਰ ਸ਼ੇਖਰ ਕੱਕੜ, ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰੰਜੀਵ ਭੰਡਾਰੀ,ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਸਾਦਿਕ ਡਾ.ਪਰਮਜੀਤ ਸਿੰਘ ਬਰਾੜ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਕੋਟਕਪੂਰਾ ਡਾ. ਹਰਿੰਦਰ ਸਿੰਘ ਗਾਂਧੀ, ਸੀਨੀਅਰ ਮੈਡੀਕਲ ਅਫਸਰ ਸੀ ਐਚ ਸੀ ਬਾਜਾਖਾਨਾ ਡਾ ਅਵਤਾਰਜੀਤ ਸਿੰਘ,ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਜੈਤੋ, ਡਾ.ਵਰਿੰਦਰ ਕੁਮਾਰ,ਨੋਡਲ ਅਫਸਰ ਕੋਨਟੈਕਟ ਟ੍ਰੇਸਿੰਗ ਕੋਰੋਨਾ ਪਾਜ਼ੀਟਿਵ ਡਾ.ਮਨਜੀਤ ਕਿ੍ਸ਼ਨ ਭੱਲਾ, ਡਾ ਸਵਰਨਦੀਪ ਸਿੰਘ ਨੇ ਭਾਗ ਲਿਆ |
ਇਸ ਮੌਕੇ ਸਿਵਲ ਸਰਜਨ ਡਾ.ਸੰਜੇ ਕਪੂਰ ਨੇ ਜ਼ਿਲੇ ਅੰਦਰ ਕੋਰੋਨਾ ਦੇ ਵਧ ਰਹੇ ਕੇਸ ਅਤੇ ਮਹੀਨੇ ਦੌਰਾਨ ਹੋਈਆਂ ਮੌਤਾਂ ਦੇ ਮੱਦੇਨਜ਼ਰ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਕੋਰੋਨਾ ਨਾਲ ਨਿਜੱਠਣ ਲਈ ਆਕਸੀਜਨ ਸਿਲੰਡਰਾਂ,ਵੈਂਟੀਲੇਟਰਾਂ,ਬੈੱਡ ਅਤੇ ਲੋੜੀਦੀਆਂ ਦਵਾਈਆਂ ਸਬੰਧੀ ਪ੍ਰਬੰਧਾਂ ਬਾਰੇ ਅੰਕੜੇ ਅਤੇ ਸਥਿਤੀ ਬਾਰੇ ਜਾਣਕਾਰੀ ਇਕੱਤਰ ਕੀਤੀ |ਉਨਾਂ ਜ਼ਿਲੇ ਵਿੱਚ ਘਰ ਇਕਾਂਤਵਾਸ ਮਰੀਜਾਂ ਦੀ ਦੇਖਭਾਲ ਕਰਨ ਦੀ ਹਦਾਇਤ ਕੀਤੀ |
ਹਾਈ ਰਿਸਕ ਮਰੀਜਾ ਦੀ ਵਿਸ਼ੇਸ਼ ਦੈਖਭਾਲ ਕੀਤੀ ਜਾਵੇ | ਸਿਵਲ ਸਰਜਨ ਨੇ ਸਮੂਹ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਦੇ ਕਹਿਰ ਮੁੜ ਵੱਧਣ ਸਬੰਧੀ ਸੁਚੇਤ ਕਰਦਿਆਂ ਕੋਰੋਨਾ ਸੈਂਪਲਿੰਗ,ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਅਤੇ ਕੋਨਟੈਕਟ ਟ੍ਰੇਸਿੰਗ ਸਬੰਧੀ ਕੰਮ-ਕਾਜ ਵਿੱਚ ਤੇਜੀ ਲਿਆਉਣ ਦੀ ਹਦਾਇਤ ਵੀ ਕੀਤੀ |ਕੋਰੋਨਾ ਮੁਕਤੀ ਲਈ ਸਾਰਿਆਂ ਦਾ ਸਹਿਯੋਗ ਜਰੂਰੀ ਹੈ ਇਸ ਲਈ ਉਨਾਂ ਨੇ ਸਮਾਜ ਸੇਵੀ ਸੰਸਥਾਵਾਂ,ਪੰਚਾਇਤਾਂ,ਕਲੱਬਾਂ ਅਤੇ ਦੂਸਰੇ ਵਿਭਾਗਾਂ ਦਾ ਸਹਿਯੋਗ ਲੈਣ ਅਤੇ ਤਲਮੇਲ ਕਰਨ ਲਈ ਕਿਹਾ ਤਾਂ ਜੋ ਜਲਦ ਤੋਂ ਜਲਦ ਕੋਰੋਨਾ ਤੋਂ ਜ਼ਿਲੇ ਨੂੰ ਮੁਕਤ ਕਰਵਾਇਆ ਜਾ ਸਕੇ |