ਕੋਵਿਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ 'ਚ ਅੰਤਰ ਵਧਾਇਆ ਗਿਆ, ਪੜ੍ਹੋ ਪਹਿਲੀ ਖੁਰਾਕ ਤੋਂ ਬਾਅਦ ਕਦੋ ਮਿਲੇਗੀ ਦੂਜੀ ਖੁਰਾਕ
ਨਵੀਂ ਦਿੱਲੀ, 3 ਮਈ 2021 - ਭਾਰਤ ਸਰਕਾਰ ਨੇ ਕੋਵਿਸ਼ੀਲਡ ਟੀਕੇ ਦੇ ਪਹਿਲੇ ਅਤੇ ਦੂਜੇ ਟੀਕੇ ਵਿਚਲੇ ਵਕਫੇ ਦੂਜੀ ਵਾਰ ਬਦਲ ਦਿੱਤਾ ਗਿਆ ਹੈ । ਇਸ ਨੂੰ ਵਧਾ ਕੇ 12-16 ਹਫ਼ਤੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੋਵਿਸ਼ੀਲਡ ਟੀਕੇ ਦੀ ਪਹਿਲੀ ਅਤੇ ਦੂਜੀ ਡੋਜ਼ ਵਿਚ ਅੰਤਰ 6-8 ਹਫਤੇ ਦਾ ਸੀ। ਨੈਸ਼ਨਲ ਟੀਕਾਕਰਨ ਤਕਨੀਕੀ ਸਲਾਹਕਾਰ ਸਮੂਹਨੇ ਕੋਵਿਡ ਐਂਟੀ-ਕੋਵਿਸ਼ੀਲਡ ਟੀਕੇ ਦੀਆਂ ਦੋ ਖੁਰਾਕਾਂ ਵਿਚਕਾਰ ਮੌਜੂਦਾ 6-8 ਹਫਤੇ ਦੇ ਗੈਪ ਨੂੰ 12-16 ਹਫ਼ਤਿਆਂ ਤੱਕ ਵਧਾਉਣ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ ਹੈ।