← ਪਿਛੇ ਪਰਤੋ
ਕੈਲਗਰੀ ਦੀ ਸੰਗਤ ਭਾਰਤ ਭੇਜੇਗੀ ਆਕਸੀਜਨ ਕੰਸੈਂਟ੍ਰੇਟਰ : ਅਮਨਪ੍ਰੀਤ ਸਿੰਘ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੀ ਕਮੇਟੀ ਨੇ ਲਿਆ ਫੈਸਲਾ ਕਮਲਜੀਤ ਬੁੱਟਰ ਕੈਲਗਰੀ, 14 ਮਈ 2021 : ਕੋਵਿਡ ਮਹਾਮਾਰੀ ਕਾਰਨ ਪੂਰੀ ਦੁਨੀਆਂ ਵਿੱਚ ਬਹੁਤ ਨੁਕਸਾਨ ਹੋਇਆ ਹੈ ਅਤੇ ਇਹ ਨਿਰੰਤਰ ਜਾਰੀ ਹੈ, ਭਾਰਤ ਵਿੱਚ ਇਸ ਵਕਤ ਸਥਿਤੀ ਬੇਹੱਦ ਫ਼ਿਕਰਮੰਦੀ ਵਾਲੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਲਗਰੀ ਦੇ ਗੁਰਦੁਆਰਾ ਦਸਮੇਸ਼ ਕਲਚਰ ਦੇ ਪ੍ਰਧਾਨ ਅਮਨਪ੍ਰੀਤ ਸਿੰਘ ਨੇ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਦੇ ਹਸਪਤਾਲਾਂ ਵਿੱਚ ਆਕਸੀਜਨ ਦੀ ਕਿੱਲਤ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ ਸਿੱਖ ਭਾਈਚਾਰਾ "ਸਰਬਤ ਦੇ ਭਲੇ " ਵਾਲੀ ਸੋਚ ਰੱਖਦਾ ਹੈ ਅਤੇ ਇਸੇ ਸੋਚ ਤਹਿਤ ਸਿੱਖ ਜਥੇਬੰਦੀਆਂ ਵੱਲੋਂ ਇਸ ਸੰਕਟ ਦੌਰਾਨ ਪੀੜ੍ਹਤਾਂ ਦੀ ਦਿਲ ਖੋਲ੍ਹਕੇ ਮਦਦ ਕੀਤੀ ਜਾ ਰਹੀ ਹੈ। ਭਾਈਚਾਰੇ ਵਿੱਚੋਂ ਆਏ ਬਹੁਤ ਸਾਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਵਿੱਚ ਖਾਲਸਾ ਏਡ ਦੇ ਜਰੀਏ ਆਕਸੀਜਨ ਕੰਸਟ੍ਰੇਸ਼ਨ ਯੂਨਿਟ ਭੇਜਣ ਦਾ ਫੈਸਲਾ ਕੀਤਾ ਹੈ। ਇਹ ਯੂਨਿਟ ਭਾਰਤ ਵਿੱਚ ਮੌਜੂਦਾ ਅਤੇ ਭਵਿੱਖ ਦੀਆਂ ਲੋੜਾਂ ਦੀ ਪੂਰਤੀ ਲਈ ਵਰਤੇ ਜਾਣਗੇ। ਗੁਰਦੁਆਰਾ ਕਮੇਟੀ ਨੇ ਇਸ ਉਪਰਾਲੇ ਲਈ ਕੈਲਗਰੀ ‘ਚ ਵੱਸਦੇ ਸਮੂਹ ਭਾਰਤੀਆਂ ਨੂੰ ਸਹਿਯੋਗ ਕਰਨ ਦੀ ਮਦਦ ਲਈ ਵੀ ਅਪੀਲ ਕੀਤੀ ਤਾਂ ਜੋ ਵੱਡੀ ਗਿਣਤੀ ‘ਚ ਆਕਸੀਜਨ ਕੰਸਟ੍ਰੇਸ਼ਨ ਯੂਨਿਟ ਭਾਰਤ ਭੇਜੇ ਜਾ ਸਕਣ।
Total Responses : 265