ਕੋਰੋਨਾ ਦੀ ਲਪੇਟ 'ਚ ਫਿਰੋਜ਼ਪੁਰ ਜ਼ਿਲ੍ਹੇ ਦਾ ਨੌਜਵਾਨ ਵਰਗ, 4 ਦਿਨਾਂ ਵਿੱਚ 5 ਨੌਜਵਾਨਾਂ ਦੀ ਮੌਤ
ਗੌਰਵ ਮਾਣਿਕ
- ਕੋਰੋਨਾ ਬਿਮਾਰੀ ਨਾਲ ਮਰਨ ਵਾਲਿਆਂ ਵਿੱਚ 28 ਸਾਲ, 29 ਸਾਲ 30 ਸਾਲ 35 ਸਾਲ 40 ਸਾਲ ਉਮਰ ਦੇ ਹਨ ਨੌਜਵਾਨ
ਫਿਰੋਜ਼ਪੁਰ 14 ਮਈ 2021 - ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਨੇ ਨੌਜਵਾਨਾਂ ਨੂੰ ਆਪਣੀ ਚਪੇਟ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪਹਿਲੇ ਇਸ ਚਪੇਟ ਵਿਚ ਅਧੇੜ ਉਮਰ ਅਤੇ ਬਜ਼ੁਰਗ ਇਸ ਦੀ ਚਪੇਟ ਵਿਚ ਆ ਰਹੇ ਸਨ। ਪਰ ਹੁਣ ਨੌਜਵਾਨ ਵਰਗ ਵੀ ਇਸ ਦੀ ਚਪੇਟ ਵਿੱਚ ਆਣਾ ਸ਼ੁਰੂ ਹੋ ਗਿਆ ਹੈ। ਫ਼ਿਰੋਜ਼ਪੁਰ ਵਿੱਚ ਹੀ ਪਿਛਲੇ ਚਾਰ ਦਿਨਾਂ ਵਿੱਚ ਪੰਜ ਨੌਜਵਾਨਾਂ ਦੀ ਮੌਤ ਕੋਰੋਨਾ ਨਾਲ ਹੋ ਗਈ ਹੈ।
ਇਨ੍ਹਾਂ ਦੀ ਉਮਰ ਅਠਾਈ ਸਾਲ. ਉਣੱਤੀ ਸਾਲ. ਪੈਂਤੀ ਸਾਲ ਅਤੇ ਚਾਲੀ ਸਾਲ ਹੈ। ਨੌਜਵਾਨਾਂ ਦੀਆਂ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਲੈ ਕੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਦੀ ਇਮਿਊਨਿਟੀ ਘੱਟ ਹੁੰਦੀ ਹੈ। ਇਸ ਕਰਕੇ ਜ਼ਿਆਦਾਤਰ ਉਹ ਲੈਵਲ 1 ਯਾ ਲੈਵਲ 2 ਤੇ ਹੀ ਕੋਰੋਨਾ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਪਰ ਜੋ ਨੌਜਵਾਨ ਯੁਵਾ ਵਰਗ ਹੈ। ਉਨ੍ਹਾਂ ਦੀ ਇਮਿਊਨਿਟੀ ਕਾਫੀ ਹਾਈ ਹੁੰਦੀ ਹੈ। ਜਿਸ ਕਰਕੇ ਲੈਵਲ 1 ਫ਼ਿਰ ਲੈਵਲ 2 ਬਿਮਾਰੀ ਟੱਪ ਜਾਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਓਦੋਂ ਤੱਕ ਕਾਫੀ ਦੇਰ ਹੋ ਚੁੱਕੀ ਹੁੰਦੀ ਹੈ।
ਮਾਹਿਰਾਂ ਦਾ ਕਹਿਣਾ ਹੈ ਕਿ ਇਕ ਨਵੀਂ ਬਿਮਾਰੀ ਜੋ ਕਿ ਹੈਪੀਹਾਈਪੌਕਸੀਆ ਨੌਜਵਾਨਾਂ ਵਿਚ ਕਾਫੀ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜਿਨ੍ਹਾਂ ਨੌਜਵਾਨਾਂ ਦੀ ਇਮਿਊਨਿਟੀ ਹਾਈ ਹੁੰਦੀ ਹੈ। ਉਨ੍ਹਾਂ ਵਿੱਚ ਬਿਮਾਰੀ ਦੇ ਲੱਛਣ ਅਖੀਰ ਤੇ ਨਜ਼ਰ ਆਉਂਦੇ ਹਨ। ਜਿਹਨੂੰ ਲੈਵਲ 3 ਯਾ ਫਿਰ ਉਸ ਤੋਂ ਵੀ ਅੱਗੇ ਟੱਪ ਜਾਣਦੀ ਹੈ। ਕਿਹਾ ਜਾਂਦਾ ਹੈ ਕਿ ਉਸ ਸਮੇਂ ਮਰੀਜ਼ ਦਾ ਆਕਸੀਜਨ ਲੈਵਲ ਕਾਫ਼ੀ ਡਿੱਗ ਪੈਂਦਾ ਹੈ ਅਤੇ ਉਸ ਨੂੰ ਆਕਸੀਜਨ ਦੇ ਨਾਲ ਨਾਲ ਵੈਂਟੀਲੇਟਰ ਦੀ ਜ਼ਰੂਰਤ ਪੈ ਜਾਂਦੀ ਹੈ। ਇਸ ਲਈ ਨੌਜਵਾਨ ਵਰਗ ਇਸ ਦੀ ਚਪੇਟ ਵਿਚ ਆ ਕੇ ਮੌਤ ਦੇ ਮੂੰਹ ਵੱਲ ਚਲਾ ਜਾਂਦਾ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਹ ਸਮਾਂ ਹੈ ਕਿ ਨੌਜਵਾਨਾਂ ਨੂੰ ਹਲਕੇ ਦੇ ਲੱਛਣ ਦਿਖਣ ਤੇ ਵੀ ਇਸ ਨੂੰ ਸੀਰੀਅਸ ਲੈ ਕੇ ਆਪਣਾ ਆਕਸੀਜਨ ਲੈਵਲ ਚੈੱਕ ਕਰਨਾ ਚਾਹੀਦਾ ਹੈ ਤਾਂ ਜੋ ਬਿਮਾਰੀ ਨੂੰ ਸ਼ੁਰੂ ਹੋਣ ਤੋਂ ਹੀ ਰੋਕਿਆ ਜਾ ਸਕੇ। ਫਿਰੋਜ਼ਪੁਰ ਵਿੱਚ ਕੋਰੋਨਾ ਦੀ ਚਪੇਟ ਵਿਚ ਆ ਰਹੇ ਨੌਜਵਾਨਾਂ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਵੀ ਡਰ ਵੇਖਣ ਨੂੰ ਮਿਲ ਰਿਹਾ ਹੈ , ਪਰ ਸਿਹਤ ਵਿਭਾਗ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਲਈ ਪ੍ਰੈੱਸ ਨੋਟ ਤੋਂ ਇਲਾਵਾਂ ਜਮੀਨੀ ਸਤਰ ਤੇ ਕਿਸੇ ਕਿਸਮ ਦੀ ਕਾਰਗੁਜ਼ਾਰੀ ਨਜ਼ਰ ਨਹੀਂ ਆ ਰਹੀ ਹੈ, ਲੋੜ ਹੈ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਦੀ ਤਾਂ ਕਿ ਨੌਜਵਾਨ ਵਰਗ ਨੂੰ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਤੋਂ ਬਚਾਇਆ ਜਾ ਸਕੇ।