ਨੈਸ਼ਨਲ ਯੂਥ ਕਲੱਬ ਨੇ ਮਜ਼ਦੂਰਾਂ ਦੇ ਮੁਫ਼ਤ ਟੀਕਾਕਰਨ ਵਾਸਤੇ ਲਾਇਆ ਕੈਂਪ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 14 ਮਈ 2021 -ਸਮਾਜ ਸੇਵਾ ਖੇਤਰ 'ਚ ਹਮੇਸ਼ਾ ਮੋਹਰੀ ਰਹਿਣ ਵਾਲੇ ਨੈਸ਼ਨਲ ਯੂਥ ਕਲੱਬ ਰਜਿ: ਫ਼ਰੀਦਕੋਟ ਵੱਲੋਂ ਪ੍ਰਧਾਨ ਡਾ.ਬਲਜੀਤ ਸ਼ਰਮਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੇ ਸਹਿਯੋਗ ਨਾਲ ਕੋਰੋਨਾ ਤੋਂ ਬਚਾਅ ਲਈ ਤੀਜਾ ਟੀਕਾਕਰਨ ਕੈਂਪ ਪੁਰਣੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਲਗਾਇਆ ਗਿਆ | ਕੈਂਪ 'ਚ ਮੁੱਖ ਮਹਿਮਾਨ ਵਜੋਂ ਡਾ.ਸੰਜੈ ਕਪੂਰ ਸਿਵਲ ਸਰਜਨ ਫ਼ਰੀਦਕੋਟ ਪਹੁੰਚੇ | ਪ੍ਰਧਾਨਗੀ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਫ਼ਰੀਦਕੋਟ ਨੇ ਕੀਤੀ | ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰੰਸ਼ਸ਼ਾ ਕੀਤੀ | ਕੈਂਪ 'ਚ ਲੇਬਰ ਇੰਸਪੈੱਕਟਰ ਕੁਮਾਰੀ ਇੰਦਰਪ੍ਰੀਤ ਕੌਰ ਨੇ ਕੋਰੋਨਾ ਮਹਾਂਮਾਰੀ ਤੋਂ ਬਚਣ ਵਾਸਤੇ ਟੀਕਾਕਰਨ ਦੀ ਮਹੱਤਤਾ ਸਮਝਣ ਵਾਸਤੇ ਪ੍ਰੇਰਿਤ ਕੀਤਾ |
ਮਜ਼ਦੂਰ ਭਰਾਵਾ ਦੇ ਟੀਕਾਕਰਨ ਵਾਸਤੇ ਇਸ ਵਿਸ਼ੇਸ਼ ਕੈਂਪ ਦੌਰਾਨ ਡਾ.ਪੁਸ਼ਪਿੰਦਰ ਸਿੰਘ ਕੂਕਾ ਮੈਡੀਕਲ ਅਫ਼ਸਰ, ਦਵਿੰਦਰ ਸਿੰਘ ਪੰਜਾਬ ਮੋਟਰਜ਼ ਆਲ ਪ੍ਰੋਜੈੱਕਟ ਚੇਅਰਮੈੱਨ ਨੇ ਪੰਜਾਬ ਮਜ਼ਦੂਰ ਨਿਰਮਾਣ ਮਜ਼ਦੂਰ ਯੂਨੀਅਨ ਨੂੰ ਟੀਕਾਕਰਨ ਸਾਡੇ ਲਈ ਜ਼ਰੂਰੀ ਕਿਉਂ ਵਿਸ਼ੇ ਤੇ ਬੜੇ ਹੀ ਸਰਲ ਅਤੇ ਸਾਦਾ ਭਾਸ਼ਾ 'ਚ ਸਮਝਾਇਆ | ਕਲੱਬ ਦੇ ਪ੍ਰਧਾਨ ਡਾ.ਬਲਜੀਤ ਸ਼ਰਮਾ ਨੇ ਸਭ ਨੂੰ ਜੀ ਆਇਆਂ ਨੂੰ ਆਖਦਿਆਂ ਕੋਰੋਨਾ ਦੇ ਖਾਤਮੇ ਵਾਸਤੇ ਹਦਾਇਤਾਂ ਦੀ ਪਾਲਣਾ ਲਈ ਅਪੀਲ ਕੀਤੀ | ਇਸ ਕੈਂਪ ਦੀ ਸਫ਼ਲਤਾ ਲਈ ਪ੍ਰੋਜੈਕਟ ਚੇਅਰਮੈੱਨ ਨਰਾਇਣ ਦਾਸ ਕਾਲੀ, ਸੁਸ਼ੀਲ ਕੁਮਾਰ, ਪ੍ਰੋ.ਪਰਮਿੰਦਰ ਸਿੰਘ, ਪਿ੍ੰ.ਸੁਰੇਸ਼ ਅਰੋੜਾ, ਰਾਜਿੰਦਰ ਦਾਸ ਰਿੰਕੂ, ਰਾਜਿੰਦਰ ਬਾਂਸਲ ਆੜੀ, ਅਜੈਪਾਲ ਸ਼ਰਮਾ, ਅਸ਼ੋਕ ਸੱਚਰ, ਨਵਦੀਪ ਗਰਗ, ਰਮੇਸ਼ ਰੀਹਾਨ, ਅਮਨਦੀਪ ਸਿੰਘ, ਸੰਦੀਪ ਸਮਰਾ, ਡਾ.ਗੁਰਲੀਨ ਕੌਰ, ਕੁਮਾਰੀ ਕੋਮਲਪ੍ਰੀਤ ਕੌਰ, ਮੰਗਲ ਚੰਦ ਐਂਡ ਸੰਨਜ਼, ਪ੍ਰਦੀਪ ਟਰੇਡਿੰਗ ਕੰਪਨੀ ਨੇ ਵੁੱਡਮੁੱਲਾ ਯੋਗਦਾਨ ਪਾਇਆ | ਅੰਤ 'ਚ ਡਾ.ਪਰਮਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ |