ਫਿਰੋਜ਼ਪੁਰ ਸਿਵਲ ਹਸਪਤਾਲ ਵਿਖੇ ਜਲਦ ਲੱਗੇਗਾ ਆਕਸੀਜਨ ਪਲਾਂਟ : ਪਿੰਕੀ
ਗੌਰਵ ਮਾਣਿਕ
- ਫਿਰੋਜ਼ਪੁਰ ਵਿਧਾਇਕ ਅਤੇ ਸਿਵਿਲ ਸਰਜਨ ਨੇ ਸਿਵਿਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਦਾ ਵੀ ਕੀਤਾ ਦੌਰਾ
- ਨਵਾਂ ਆਕਸੀਜ਼ਨ ਪਲਾਂਟ ਲਗਵਾਉਣ ਲਈ ਜਗ੍ਹਾਂ ਦਾ ਵੀ ਲਿਆਂ ਜਾਇਜ਼ਾ
ਫਿਰੋਜ਼ਪੁਰ 15 ਮਈ 2021 - ਦੇਸ਼ ਅਤੇ ਪੰਜਾਬ ਵਿਚ ਆਕਸੀਜ਼ਨ ਦੀ ਕਿੱਲਤ ਨੂੰ ਦੇਖਦੇ ਸਮੇਂ ਸਿਰ ਫਿਰੋਜ਼ਪੁਰ ਵਾਸੀਆਂ ਨੂੰ ਆਕਸੀਜ਼ਨ ਮੁਹਈਆ ਕਾਰਵਾਈ ਜਾ ਸਕੇ ਇਸ ਮੰਤਵ ਨੂੰ ਲੈ ਕੇ ਸਿਵਿਲ ਹਸਪਤਾਲ ਫਿਰੋਜ਼ਪੁਰ ਵਿੱਖੇ ਨਵਾਂ ਆਕਸੀਜ਼ਨ ਪਲਾਂਟ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਇਸ ਸਬੰਧ ਵਿੱਚ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਿਵਿਲ ਹਸਪਤਾਲ ਵਿਖੇ ਬਣਾਏ ਜਾ ਰਹੇ ਟਰੋਮਾ ਸੈਂਟਰ ਦਾ ਜਾਇਜ਼ਾ ਵੀ ਲਿਆ ਗਿਆ ਅਤੇ ਇੱਥੇ ਆਕਸੀਜਨ ਪਲਾਂਟ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
ਇਸ ਬਾਬਤ ਗੱਲਬਾਤ ਕਰਦੇ ਵਿਧਾਇਕ ਪਰਿਮੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਲੋਕਾਂ ਨੂੰ ਸਿਹਤ ਸਹੂਲਤਾਂ ’ਚ ਕਿਸੇ ਤਰ੍ਹਾ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿਤੀ ਜਾਵੇਗੀ। ਫਿਰੋਜ਼ਪੁਰ ਵਿਚ ਨਾ ਤਾਂ ਆਕਸੀਜਨ ਦੀ ਘਾਟ ਹੈ ਅਤੇ ਨਾ ਹੀ ਦਵਾਈਆਂ ਦੀ ਘਾਟ ਹੈ। ਸੂਬਾ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਫਤਿਹ ਕਿੱਟਾਂ ਦੇ ਰਹੀ ਹੈ, ਜਿਸ ਵਿਚ ਔਕਸੀ ਮੀਟਰ, ਥਰਮਾ ਮੀਟਰ, ਦਵਾਈਆਂ ਸ਼ਾਮਿਲ ਹਨ, ਜਿਸਦਾ ਲਾਭ ਪੀੜਤ ਲੈ ਰਹੇ ਹਨ।
ਉਨ੍ਹਾਂ ਕਿਹਾ ਕਿ ਆਕਸੀਜਨ ਸਿਲੰਡਰ ਜਾਂ ਇਸ ਨਾਲ ਸਬੰਧਤ ਕਿਸੇ ਤਰ੍ਹਾ ਦੇ ਸਮਾਨ ਦੀ ਕਾਲਾ ਬਜ਼ਾਰੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਅਜਿਹਾਂ ਕਰਨ ਵਾਲਿਆਂ ਖਿਲਾਫੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਰੈੱਡ ਕਰਾਸ ਨੂੰ ਆਕਸੀ ਮੀਟਰ ਅਤੇ ਸਿਲੰਡਰ ਉਪਰ ਲੱਗਣ ਵਾਲੇ ਕੈਪ ਆਪਣੇ ਕੋਲ ਮੰਗਵਾਉਣ ਲਈ ਕਿਹਾ ਗਿਆ ਹੈ ਅਤੇ ਉਹ ਬਿਨਾਂ ਕਿਸੇ ਕਮਾਈ ਦੇ ਆਏ ਰੇਟ ਦਿੱਤਾ ਜਾਵੇਗਾ।
ਕੇਂਦਰ ਦੀ ਭਾਜਪਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਲੋਕਾਂ ਨੂੰ ਵੈਕਸੀਨ ਅਤੇ ਜ਼ਰੂਰੀ ਦਵਾਈਆਂ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਾਰਨ ਸੂਬਾ ਵਾਸੀਆਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਫਿਰੋਜ਼ਪੁਰ ਸਿਵਲ ਸਰਜਨ ਡਾਕਟਰ ਰਾਜਿੰਦਰ ਰਾਜ ਨੇ ਦੱਸਿਆ ਕਿ ਸਿਵਿਲ ਹਸਪਤਾਲ ਵਿਚ ਜਲਦ ਹੀ ਆਕਸੀਜਨ ਪਲਾਂਟ ਲਗੇਗਾ ਇਸ ਬਾਬਤ ਵਿਧਾਇਕ ਪਿੰਕੀ ਹੋਰਾਂ ਨਾਲ ਮਿਲ ਕੇ ਜਗ੍ਹਾ ਫ਼ਾਈਨਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ