ਕੋਰੋਨਾ ਵਾਇਰਸ ਦੇ ਨਾਲ ਹੁਣ ਮੰਡਰਾ ਰਿਹੈ ਨਵਾਂ ਖ਼ਤਰਾ, ਇਸ ਨਵੀਂ ਬਿਮਾਰੀ ਦੀ ਲਪੇਟ 'ਚ ਆ ਰਹੇ ਲੋਕ
ਸੰਜੀਵ ਸੂਦ
- ਮੀਡੀਆ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ ਆਏ ਕੁੱਝ ਮਾਮਲੇ
ਲੁਧਿਆਣਾ, 15 ਮਈ 2021 - ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਨਾਲ ਦੇਸ਼ ਭਰ ਵਿੱਚ ਇੱਕ ਹੋਰ ਨਵਾਂ ਖਤਰਾ ਲੋਕਾਂ ਨੂੰ ਝੱਲਣਾ ਪੈ ਰਿਹਾ ਹੈ। ਜਿਸ ਨੂੰ ਮੈਡੀਕਲ ਅਫਸਰ ਬਲੈਕ ਫੰਗਸ ਦਾ ਨਾਂ ਦੇ ਰਹੇ ਨੇ। ਇਸ ਦਾ ਅਸਰ ਜ਼ਿਆਦਾਤਰ ਜੋ ਸ਼ੂਗਰ ਦੇ ਮਰੀਜ਼ ਹਨ ਜਾਂ ਫਿਰ ਸ਼ਰੀਰ ਦੇ ਵਿੱਚ ਕਿਸੇ ਤਰ੍ਹਾਂ ਦੇ ਆਰਗਨ ਨੂੰ ਬਦਲਵਾ ਚੁੱਕੇ ਨੇ ਜਾਂ ਫਿਰ ਉੁਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਉਨ੍ਹਾਂ ਤੇ ਅਸਰ ਹੋ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਲੁਧਿਆਣਾ ਵਿਚ ਅਜਿਹੇ ਹੁਣ ਤੱਕ कुछ ਮਾਮਲੇ ਸਾਹਮਣੇ ਆ ਚੁੱਕੇ ਨੇ ਅਤੇ ਇਕ ਮਰੀਜ਼ ਦੀਆਂ ਤਾਂ ਅੱਖਾਂ ਵੀ ਜਾ ਚੁੱਕੀਆਂ ਨੇ। ਅਜਿਹੇ ਕੇਸ ਜ਼ਿਆਦਾਤਰ ਚੰਡੀਗੜ੍ਹ ਪੀਜੀਆਈ ਰੈਫਰ ਕੀਤੇ ਜਾ ਰਹੇ ਹਨ।
ਲੁਧਿਆਣਾ ਦੇ ਅੱਖਾਂ ਦੇ ਸੀਨੀਅਰ ਡਾ ਰਮੇਸ਼ ਨੇ ਦੱਸਿਆ ਹੈ ਕਿ ਬਲੈਕ ਫੰਗਸ ਖ਼ਤਰਨਾਕ ਹੈ ਅਤੇ ਇਸ ਤੋਂ ਬਚਾਓ ਦੀ ਬੇਹੱਦ ਜ਼ਰੂਰੀ ਹੈ, ਡਾ ਰਮੇਸ਼ ਨੇ ਦੱਸਿਆ ਕਿ ਬਲੈਕ ਫੰਗਸ ਜਿਸਨੂੰ ਕਾਲੀ ਉਰਲੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਜ਼ਿਆਦਾਤਰ ਉਨ੍ਹਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਜੋ ਕਰੋਨਾ ਵਾਇਰਸ ਤੋਂ ਨਿਕਲੇ ਨੇ ਅਤੇ ਖ਼ਾਸ ਕਰਕੇ ਸ਼ੂਗਰ ਦੇ ਮਰੀਜ਼ ਹਨ ਜਾਂ ਫਿਰ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ ਜਾਂ ਫਿਰ ਸਰੀਰ ਵਿੱਚ ਕਿਸੇ ਤਰ੍ਹਾਂ ਦੇ ਆਰਗਨ ਨੂੰ ਬਦਲ ਚੁੱਕੇ ਨੇ ਉਨ੍ਹਾਂ ਤੇ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਸੱਦੇ ਅੱਖਾਂ ਤੇ ਅਸਰ ਕਰਦਾ ਹੈ।
ਹੌਲੀ ਹੌਲੀ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ ਲੱਗੀ ਹੈ ਇਸ ਨਾਲ ਅੱਖਾਂ ਤਕ ਜਾ ਸਕਦੀਆਂ ਨੇ ਉਹਨਾਂ ਕਿਹਾ ਕਿ ਇਕ ਮਰੀਜ਼ ਉਨ੍ਹਾਂ ਦੇ ਕੋਲ ਆਇਆ ਸੀ ਜਿਸ ਨੂੰ ਪੀਜੀਆਈ ਚੰਡੀਗਡ਼੍ਹ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੱਕ ਚੋਂ ਵੀ ਕਾਲੇ ਰੰਗ ਦਾ ਪਾਣੀ ਨਿਕਲਣ ਲੱਗ ਪੈਂਦਾ ਹੈ। ਇਹ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ਅੰਦਰ ਜਾ ਕੇ ਉਨ੍ਹਾਂ ਨੂੰ ਨਸ਼ਟ ਕਰਦਾ ਹੈ ਅਤੇ ਬਲੱਡ ਰਹੀ ਸਾਡੇ ਵੱਖ ਵੱਖ ਸਰੀਰ ਦੇ ਹਿੱਸਿਆਂ ਵਿਚ ਚਲਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਾਫੀ ਖਤਰਨਾਕ ਹੈ ਅਤੇ ਇਸ ਤੋਂ ਬਚਾਅ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਾਲੀ ਉੱਲੀ ਜ਼ਿਆਦਾਤਰ ਮਿੱਟੀ ਵਿੱਚ ਜਾਂ ਗਲੇ ਸੜੇ ਪੱਤਿਆਂ ਵਿੱਚ ਮਿਲਦੀ ਹੈ ਅਤੇ ਜੋ ਲੋਕ ਇਨ੍ਹਾਂ ਕੰਮ ਧੰਦਿਆਂ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਇਸ ਤੋਂ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ।
ਜ਼ਿਕਰ ਏ ਖਾਸ ਹੈ ਕਿ ਲੁਧਿਆਣਾ ਵਿੱਚ ਮੀਡੀਆ ਰਿਪੋਰਟਾਂ ਦੇ ਮੁਤਾਬਕ ਬਲੈਕ ਫੰਗਸ ਦੇ ਹੁਣ ਤਕ ਕੁੱਝ ਮਾਮਲੇ ਮਿਲ ਚੁੱਕੇ ਨੇ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ ਇਲਾਜ ਡੀਐਮਸੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਜੋ ਜ਼ਿਆਦਾ ਗੰਭੀਰ ਸਨ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਹਾਲਾਂਕਿ ਲੁਧਿਆਣਾ ਦੀ ਸਿਵਲ ਸਰਜਨ ਨੇ ਇਸ ਦੀ ਕੋਈ ਵੀ ਪੁਸ਼ਟੀ ਕਰਨ ਤੋਂ ਇਨਕਾਰ ਕਰ ਦਿੱਤਾ।