ਟੀਕਾਕਰਨ ਲਈ ਵੈਕਸੀਨੇਸ਼ਨ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ ਵਿੱਚ ਸਥਾਪਤ
ਹਰੀਸ਼ ਕਾਲੜਾ
ਨੂਰਪੁਰ ਬੇਦੀ 15 ਮਈ 2021:ਕੋਵਿਡ ਵੈਕਸੀਨੇਸ਼ਨ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ ਵਿੱਚ ਸਥਾਪਤ ਕਰ ਦਿਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂੰ ਗਰਗ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਹੁਣ ਯੋਗ ਵਿਅਕਤੀਆਂ ਨੂੰ ਇਸ ਸਥਾਨ ਤੇ ਜਾਣਾ ਪਵੇਗਾ। ਅਜਿਹਾ ਹਸਪਤਾਲ ਵਿੱਚ ਭੀੜ ਘਟਾਉਣ ਦੇ ਮੰਤਵ ਨਾਲ ਕੀਤਾ ਗਿਆ ਹੈ।
ਐਸ ਡੀ ਐਮ ਨੇ ਹੋਰ ਕਿਹਾ ਕਿ ਸੈਪਲਿੰਗ ਅਤੇ ਟੈਸਟਿੰਗ ਲਗਾਤਾਰ ਜਾਰੀ ਹੈ, ਲੋਕਾਂ ਨੂੰ ਕੋਵਿਡ ਦੀਆ ਗਾਈਡਲਾਇਨਜ਼ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਸਾਸ਼ਨ ਵਲੋਂ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਬਾਰੇ ਲਗਾਤਾਰ ਦਿਸ਼ਾ ਨਿਰਦੇਸ਼ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸੰਕਰਮਣ ਦੀ ਲੜੀ ਨੂੰ ਤੋੜਨਾ ਇਸ ਸਮੇਂ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਹਰ ਯੋਗ ਵਿਅਕਤੀ ਜਿਸਦੀ ਉਮਰ 45 ਸਾਲ ਤੋਂ ਵੱਧ ਹੈ ਉਸਨੂੰ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆ ਹਦਾਇਤਾਂ ਅਨੁਸਾਰ ਹਰ ਉਹ ਵਿਅਕਤੀ ਜੋ ਟੀਕਾ ਲਗਵਾਉਣ ਦੇ ਯੋਗ ਹੈ ਉਹ ਆਪਣੀ ਵੈਕਸੀਨੇਸ਼ਨ ਜਰੂਰ ਕਰਵਾਏ।
ਉਹਨਾਂ ਕਿਹਾ ਕਿ ਜਦੋਂ ਤੱਕ ਸਾਰੇ ਸੁਰੱਖਿਅਤ ਨਹੀਂ ਹਨ ਉਦੋ ਤੱਕ ਕੋਈ ਵੀ ਸੁਰੱਖਿਅਤ ਨਹੀਂ ਹੈ।ਉਹਨਾਂ ਕਿਹਾ ਕਿ ਕਰੋਨਾ ਬੀਮਾਰੀ ਦੇ ਕਿਸੇ ਵੀ ਤਰ੍ਹਾਂ ਦੇ ਸੰਕੇਤ ਜਾਂ ਲੱਛਣ ਨਜਰ ਆਉਣ ਤੇ ਟੈਸਟਿੰਗ ਜਰੂਰ ਕਰਵਾਈ ਜਾਵੇ। ਇਹ ਬੀਮਾਰੀ ਉਸ ਸਮੇਂ ਘਾਤਕ ਰੂਪ ਧਾਰਨ ਕਰਦੀ ਹੈ ਜਦੋਂ ਸੁਰੂਆਤੀ ਦੋਰ ਵਿੱਚ ਇਸ ਬਾਰੇ ਅਸੀਂ ਗੰਭੀਰ ਨਹੀਂ ਹੁੰਦੇ। ਉਹਨਾਂ ਕਿਹਾ ਕਿ ਛੋਟੀ ਜਿਹੀ ਲਾਪ੍ਰਵਾਹੀ ਦੀ ਕੀਮਤ ਜਾਨ ਦੇ ਕੇ ਚਕਾਉਣ ਨਾਲੋ ਚੰਗਾ ਹੈ ਕਿ ਸੁਰੂਆਤ ਵਿੱਚ ਹੀ ਇਸ ਬੀਮਾਰੀ ਤੇ ਕਾਬੂ ਪਾਇਆ ਜਾਵੇ। ਉਹਨਾਂ ਕਿਹਾ ਕਿ ਹੁਣ ਲੋਕ ਟੀਕਾਕਰਨ ਲਈ ਸਰਕਾਰੀ ਸਿਹਤ ਕੇਂਦਰਾਂ ਦੀ ਥਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨੂਰਪੁਰ ਬੇਦੀ ਵਿੱਚ ਜਾ ਕੇ ਆਪਣੀ ਵੈਕਸੀਨੇਸ਼ਨ ਕਰਵਾਉਣ।