ਰਜਿੰਦਰਾ ਹਸਪਤਾਲ ਵਿੱਚ ਪਿਛਲੇ 24 ਘੰਟਿਆਂ 'ਚ ਕੋਵਿਡ ਨਾਲ 30 ਮੌਤਾਂ
ਜਗਤਾਰ ਸਿੰਘ
ਪਟਿਆਲਾ, 15 ,ਮਈ 2021 - ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਕੋਵਿਡ ਨਾਲ ਪਿਛਲੇ 24 ਘੰਟਿਆਂ ਚ 30 ਮੌਤਾਂ ਹੋਈਆਂ। ਜਿਨ੍ਹਾਂ ਚ 9 ਮੌਤਾਂ ਪਟਿਆਲਾ ਨਾਲ ਸਬੰਧਤ ਅਤੇ 18 ਮੌਤਾਂ ਹੋਰਾਂ ਜ਼ਿਲ੍ਹਿਆਂ ਤੋਂ ਹਨ ਤੇ ਦੂਸਰੇ ਰਾਜਾਂ ਨਾਲ ਸਬੰਧਤ 3 ਮੌਤਾਂ ਹੋਈਆਂ। ਕੋਵਿਡ ਦੇ 66 ਨਵੇਂ ਮਰੀਜ਼ ਭਰਤੀ ਹੋਏ ਜਿਨ੍ਹਾਂ ਚ 2 ਦੂਸਰੇ ਰਾਜਾਂ ਨਾਲ ਸਬੰਧਤ ਹਨ
ਜਿਲ੍ਹੇ ਵਿੱਚ 510 ਕੋਵਿਡ ਪਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ। ਸਿਵਲ ਸਰਜਨ ਡਾ਼ ਸਤਿੰਦਰ ਸਿੰਘ ਨੇ ਕਿਹਾ ਕਿ ਪ੍ਰਾਪਤ 4014 ਦੇ ਕਰੀਬ ਰਿਪੋਰਟਾਂ ਵਿਚੋਂ 510 ਕੋਵਿਡ ਪਜ਼ੀਟਿਵ ਪਾਏ ਗਏ ਹਨ, ਜਿਲ੍ਹੇ ਵਿੱਚ ਪਜ਼ੀਟਿਵ ਕੇਸਾਂ ਦੀ ਗਿਣਤੀ 41497 ਹੋ ਗਈ ਹੈ, ਜਿਲ੍ਹੇ ਦੇ 594 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ । ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 36595 ਹੋ ਗਈ ਹੈ ਐਕਟਿਵ ਕੇਸਾਂ ਦੀ ਗਿਣਤੀ 4352 ਹੈ ਪੋਜਟਿਵ ਮਰੀਜ਼ਾਂ ਦੀ ਮੌਤਾਂ ਦੀ ਗਿਣਤੀ 1000 ਹੋ ਗਈ ਹੈ