ਪੰਜਾਬ 'ਚੋਂ ਆ ਰਹੀਆਂ ਖ਼ਰਾਬ ਵੈਂਟੀਲੇਟਰ ਦੀਆਂ ਖ਼ਬਰਾਂ 'ਤੇ ਮੋਦੀ ਨੇ ਜਤਾਈ ਨਰਾਜ਼ਗੀ
ਗੌਰਵ ਮਾਣਿਕ
- ਵੈਂਟੀਲੇਟਰ ਦਿਆਂ ਸਥਾਪਨਾ ਅਤੇ ਸੰਚਾਲਨ ਦਾ ਤੁਰੰਤ ਆਡਿਟ ਕਰਨ ਦੇ ਦਿੱਤੇ ਹੁਕਮ
- ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਵਾਇਸ ਚਾਂਸਲਰ ਰਾਜ ਬਹਾਦਰ ਵਲੋਂ ਚੁਕੇ ਗਏ ਸੀ ਪ੍ਰਧਾਨ ਮੰਤਰੀ ਕੇਯਰ ਫੰਡ ਵਿਚੋਂ ਆਏ ਵੈਂਟੀਲੇਟਰ ਤੇ
- ਘਟਿਆ ਕਿਸਮ ਦੇ ਹਨ ਪ੍ਰਧਾਨ ਮੰਤਰੀ ਕੇਯਰ ਫੰਡ ਵਿਚੋਂ ਆਏ ਵੈਂਟੀਲੇਟਰ -- ਵਾਈਸ ਚਾਂਸਲਰ
ਫਿਰੋਜ਼ਪੁਰ 15 ਮਈ 2021 - ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਕੋਰੋਨਾ ਦੀ ਸਥਿਤੀ ਸੰਬੰਧੀ ਵੱਖ-ਵੱਖ ਮੰਤਰਾਲਿਆਂ ਨਾਲ ਇਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਵੈਂਟੀਲੇਟਰ ਦੀ ਵਰਤੋਂ ਨਾ ਕਰਨ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਰਾਜਾਂ ਨੂੰ ਅੰਕੜੇ ਨਾ ਲੁਕਾਉਣ ਦੀ ਹਦਾਇਤ ਕੀਤੀ। ਵੈਂਟੀਲੇਟਰ ਦੀ ਵਰਤੋਂ ਨਾ ਕਰਨ ਬਾਰੇ ਚਿੰਤਤ ਪੀਐਮ ਮੋਦੀ ਨੇ ਕੁਝ ਰਾਜਾਂ ਵਿੱਚ ਵੈਂਟੀਲੇਟਰ ਦੀ ਗੰਭੀਰਤਾ ਨਾਲ ਵਰਤੋਂ ਨਾ ਕਰਨ ਦੀ ਖ਼ਬਰ ਲੈਂਦਿਆਂ ਇਸ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ।
ਪੀਐਮ ਮੋਦੀ ਨੇ ਨਿਰਦੇਸ਼ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਵੈਂਟੀਲੇਟਰਾਂ ਦੀ ਸਥਾਪਨਾ ਅਤੇ ਸੰਚਾਲਨ ਦਾ ਤੁਰੰਤ ਆਡਿਟ ਕੀਤਾ ਜਾਵੇ। ਇਸ ਦੇ ਨਾਲ ਹੀ ਪੀਐਮ ਮੋਦੀ ਨੇ ਕਿਹਾ ਕਿ ਜੇ ਜਰੂਰੀ ਹੋਇਆ ਤਾਂ ਸਿਹਤ ਕਰਮਚਾਰੀਆਂ ਨੂੰ ਵੈਂਟੀਲੇਟਰਾਂ ਦੇ ਸੰਚਾਲਨ ਸੰਬੰਧੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਦੇ ਵਾਈਸ ਚਾਂਸਲਰ ਵੱਲੋਂ ਪ੍ਰਧਾਨਮੰਤਰੀ ਕੇਅਰ ਫੰਡ ਵਿਚੋਂ ਆਏ ਵੈਂਟੀਲੇਟਰਾਂ ਦੀ ਕੁਆਲਿਟੀ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।
ਵਾਈਸ ਚਾਂਸਲਰ ਡਾ ਰਾਜ ਬਹਾਦਰ ਵੱਲੋਂ ਕਿਹਾ ਗਿਆ ਸੀ ਕਿ ਪੀਐਮ ਕੇਅਰ ਵਿਚੋਂ ਆਏ ਵੈਂਟੀਲੇਟਰ ਘਟੀਆ ਕੁਆਲਿਟੀ ਦੇ ਹਨ ਅਤੇ ਇਹੋ ਜਿਹੇ ਵੈਂਟੀਲੇਟਰ ਇਕ ਇਕ ਲੱਖ ਰੁਪਏ ਵਿੱਚ ਮਿਲ ਜਾਂਦੇ ਹਨ ਅਤੇ ਪੀਐਮ ਕੇਅਰ ਫੰਡ ਵਿਚੋਂ ਆਏ ਵੈਂਟੀਲੇਟਰ ਖ਼ਰਾਬ ਹਨ ਜੋ ਕਿ ਚੱਲਣ ਦੀ ਹਾਲਤ ਵਿੱਚ ਨਹੀਂ ਹਨ ਮਾਮਲਾ ਕਾਫੀ ਭੱਖਣ ਤੋਂ ਬਾਅਦ ਖ਼ੁਦ ਪ੍ਰਧਾਨ ਮੰਤਰੀ ਨੇ ਜਿੱਥੇ ਇਸ ਦਾ ਸੰਗਯਾਨ ਲਿਤਾ ਹੈ ਉੱਥੇ ਹੀ ਨਰਾਜ਼ਗੀ ਵੀ ਜਾਹਰ ਕੀਤੀ ਹੈ ਅਤੇ ਹੁਣ ਵੈਂਟੀਲੇਟਰਾਂ ਦੇ ਆਡਿਟ ਕਰਨ ਦੇ ਹੁਕਮ ਜਾਰੀ ਕੀਤੇ ਹਨ।