ਫਿਰੋਜ਼ਪੁਰ ਜ਼ਿਲ੍ਹੇ 'ਚ ਛੇਵੀਂ ਤੋਂ ਬਾਰ੍ਹਵੀਂ ਤੱਕ ਦੇ ਦਾਖ਼ਲੇ ਵਿਚ 13.20 ਪ੍ਰਤੀਸ਼ਤ ਹੋਇਆ ਵਾਧਾ - ਜ਼ਿਲ੍ਹਾ ਸਿੱਖਿਆ ਅਫ਼ਸਰ
ਗੌਰਵ ਮਾਣਿਕ
ਫਿਰੋਜ਼ਪੁਰ 16 ਮਈ 2021 -- ਫਿਰੋਜ਼ਪੁਰ ਵਿੱਚ ਇਨ੍ਹੀਂ ਦਿਨੀਂ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਲਈ ਵੱਖ ਵੱਖ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦੇ ਸਾਰਥਕ ਨਤੀਜੇ ਵੀ ਵੇਖਣ ਨੂੰ ਮਿਲ ਰਹੇ ਹਨ , ਜਿਸ ਕਾਰਨ ਇਸ ਸਾਲ ਵਿਦਿਆਰਥੀਆਂ ਦਾ ਦਾਖਲਾ ਰਿਕਾਰਡ ਤੋੜ ਰਿਹਾ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਇਸ ਦਾਖਲਾ ਮੁਹਿੰਮ ਦੇ ਤਹਿਤ ਫਿਰੋਜ਼ਪੁਰ ਜ਼ਿਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ 13.20% ਦਾ ਦਾਖਲਾ ਛੇਵੀਂ ਤੋਂ ਬਾਰ੍ਹਵੀਂ ਜਮਾਤ ਵਿਚ ਵਧਾ ਦਿੱਤਾ ਗਿਆ ਹੈ। ਇਸਦਾ ਸਿਹਰਾ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਅਧਿਕਾਰੀਆਂ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਜੀਰਾ ਬਲਾਕ ਇਸ ਸਮੇਂ ਫਿਰੋਜ਼ਪੁਰ ਦੇ ਕੁੱਲ 11 ਬਲਾਕਾਂ ਵਿੱਚ ਸਭ ਤੋਂ ਉੱਪਰ ਹੈ। ਇਸ ਬਲਾਕ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 22.51 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ।
ਬਲਾਕਾਂ ਦੇ ਵਿੱਚ ਹੋਏ ਦਾਖ਼ਲੇ ਅਨੁਸਾਰ ਮਮਦੋਟ 13.88, ਫਿਰੋਜ਼ਪੁਰ 13.68, ਮੱਲਾਂਵਾਲਾ ਖ਼ਾਸ 13.00, ਫਿਰੋਜ਼ਪੁਰ -3 12.63 , ਮੱਖੂ ਵਿੱਚ 12.14, ਸਤੀਵਾਲਾ 11.83, ਫਿਰੋਜ਼ਪੁਰ -2 ਵਿਚ 11.60 , ਗੁਰੂਹਰਸਹਾਏ -1 ਵਿਚ 11.28 , ਗੁਰੂਹਰਸਹਾਏ -2 10.83 ਅਤੇ ਘੱਲ ਖੁਰਦ ਵਿਚ 9.39 ਪ੍ਰਤੀਸ਼ਤ ਵਾਧਾ ਹੋਇਆ ਹੈ। ਇਸ ਤਰ੍ਹਾਂ, ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦਾਖਲਾ ਲੈਣ ਵਾਲੇ 6593 ਹੋਰ ਵਿਦਿਆਰਥੀਆਂ ਨੇ ਇਸ ਸਾਲ ਦਾਖਲੇ ਵਿੱਚ 13.20 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ । ਜੀਰਾ ਬਲਾਕ ਦਾਖਲੇ ਵਿਚ ਸਭ ਤੋਂ ਅੱਗੇ ਰਿਹਾ ਹੈ । ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਹੁਣ ਤੱਕ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਦਾਖਲੇ ਵਿੱਚ 13.20% ਦਾ ਵਾਧਾ ਹੋਇਆ ਹੈ, ਜਿਸ ਵਿੱਚ ਜੀਰਾ ਬਲਾਕ ਦਾ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹੈ।
ਉਹਨਾਂ ਨੇ ਦੱਸਿਆ ਕਿ ਅਧਿਆਪਕਾਂ ਦੀ ਸਖਤ ਮਿਹਨਤ ਸਦਕਾ ਟੀਮਾਂ ਬਣਾ ਕੇ ਮਾਪਿਆਂ ਤੱਕ ਪਹੁੰਚ ਕਰਦਿਆਂ, ਇਹ ਟੀਮਾਂ ਨੁੱਕੜ ਨਾਟਕ, ਗਾਣੇ, ਸੰਦੇਸ਼ ਫੈਲਾਉਣ ਲਈ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਛੋਟੀਆਂ ਫਿਲਮਾਂ ਬਣਾਉਣ ਵਰਗੇ ਮੈਥਡ ਅਪਣਾ ਰਹੀਆਂ ਹਨ।
ਵਿਭਾਗ ਦੇ ਅਧਿਕਾਰੀ, ਸਕੂਲ ਮੁਖੀਆਂ ਅਤੇ ਅਧਿਆਪਕ ਬੁਨਿਆਦੀ ਢਾਂਚਾ, ਸਹੂਲਤਾਂ, ਨਵੀਨਤਾਕਾਰੀ ਸਿਖਲਾਈ ਦੀਆਂ ਤਕਨੀਕਾਂ, ਸਰਗਰਮੀ ਅਧਾਰਤ ਸਿਖਲਾਈ, ਸਮਾਰਟ ਕਲਾਸਰੂਮਾਂ, ਵਿਦਿਅਕ ਪਾਰਕ, ਈ. ਸਮੱਗਰੀ, ਇੰਗਲਿਸ਼ ਮਾਧਿਅਮ ਦੇ ਵਿਕਲਪ ਦੇ ਨਾਲ ਨਾਲ ਭਲਾਈ ਸਕੀਮਾਂ ਜਿਵੇਂ ਮੁਫਤ ਕਿਤਾਬਾਂ, ਵਰਦੀਆਂ, ਮਿਡ-ਡੇਅ ਮੀਲ, ਯੋਗ ਲਾਭਪਾਤਰੀਆਂ ਨੂੰ ਵਜ਼ੀਫੇ.ਆਦਿ ਬਾਰੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ, ਜਿਸਦੇ ਨਤੀਜ਼ੇ ਵਜੋਂ ਇਹ ਸਾਰਥਕ ਨਤੀਜੇ ਸਾਹਮਣੇ ਆਏ ਹਨ