ਨਵਾਂ ਸ਼ਹਿਰ 'ਚ ਕੋਰੋਨਾ ਨਾਲ 2 ਮੌਤਾਂ, 103 ਪਾਜ਼ੀਟਿਵ ਕੇਸ
ਰਾਜਿੰਦਰ ਕੁਮਾਰ
ਨਵਾਂਸ਼ਹਿਰ 16 ਮਈ 2021 - ਜ਼ਿਲ੍ਹੇ ਵਿਚ ਐਤਵਾਰ ਨੂੰ ਕੋਰੋਨਾ ਕਾਰਨ ਬਲਾਕ ਮੁਜ਼ੱਫਰਪੁਰ ਦੀ ਇਕ 69 ਸਾਲਾ ਵਿਅਕਤੀ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਮੌਤ ਹੋ ਗਈ ਅਤੇ ਇਕ 44 ਸਾਲਾਂ ਬਲਾਕ ਮੁਕੰਦਪੁਰ ਔਰਤ ਦੀ ਨਿੱਜੀ ਹਸਪਤਾਲ ਜਲੰਧਰ ਵਿਚ ਮੌਤ ਹੋ ਗਈ। ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10198 ਵਿਅਕਤੀ ਕਰੋਨਾ ਪਾਜ਼ੀਟਿਵ ਮਰੀਜ਼ ਆ ਚੁੱਕੇ ਹਨ। ਇਨ੍ਹਾਂ ਵਿਚੋਂ 9103 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜਿਲ੍ਹੇ ਵਿੱਚ ਕਰੋਨਾ ਤੋਂ ਹੁਣ ਤੱਕ 282 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 206728 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 745 ਮਾਮਲੇ ਸਰਗਰਮ ਹਨ ਐਤਵਾਰ ਨੂੰ ਬਲਾਕ ਬਲਾਚੌਰ ਤੋਂ 26, ਮੁਜ਼ੱਫਰਪੁਰ ਤੋਂ 17, ਸੁਜੋੋ ਤੋਂ 15 ਸੜੋਆ ਤੋਂ 16 ਰਾਹੌਂ ਤੋਂ 3 ਮੁਕੰਦਪੁਰ ਤੋਂ 11, ਨਵਾਂ ਸ਼ਹਿਰ ਤੋਂ 05 ਅਤੇ ਬੰਗਾ ਤੋਂ 09 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ।