ਅੰਮ੍ਰਿਤਸਰ ਪੁਲਿਸ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਉਪਰਾਲੇ, ਕੋਵਿਡ ਕੰਟੀਨ ਦਾ ਜਾਇਜ਼ਾ ਲੈਣ ਪਹੁੰਚੇ ਕਮਿਸ਼ਨਰ
ਕੁਲਵਿੰਦਰ ਸਿੰਘ
ਅੰਮ੍ਰਿਤਸਰ 16 ਅਪ੍ਰੈਲ 2021 - ਅੰਮ੍ਰਿਤਸਰ ਪੁਲੀਸ ਲਾਈਨ ਵਿੱਚ ਕਮਿਸ਼ਨਰੇਟ ਵੱਲੋਂ ਇਕ ਨਵਾਂ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਕਵਿਡ ਕੈਨਟੀਨ ਬਣਾਈ ਗਈ ਹੈ ਅਤੇ ਜਿਸ ਤੋਂ ਕੋਰੋਨਾ ਦੇ ਮਰੀਜ਼ਾਂ ਅਤੇ ਜ਼ਰੂਰਤਮੰਦਾਂ ਨੂੰ ਖਾਣਾ ਪਹੁੰਚਾਇਆ ਜਾਵੇਗਾ ਇਸ ਲਈ ਟੋਲ ਫ੍ਰੀ ਨੰਬਰ ਵੀ ਜਾਰੀ ਕੀਤੇ ਗਏ ਹਨ ਅਤੇ ਜਿਸ ਦੀ ਦੇਖ ਰੇਖ ਏਸੀਪੀ ਸਾਈਬਰ ਕ੍ਰਾਈਮ ਅਤੇ ਫੋਰੈਂਸਿਕ ਡਾ ਮਨਪ੍ਰੀਤ ਕੌਰ ਕਰ ਰਹੇ ਹਨ।
ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਡਾ ਸੁਖਚੈਨ ਸਿੰਘ ਗਿੱਲ ਇਸ ਕੰਟੀਨ ਦੇ ਵਿਚ ਹੋ ਰਹੇ ਕੰਮ ਦਾ ਜਾਇਜ਼ਾ ਲੈਣ ਲਈ ਖੁਦ ਪੁਲਸ ਲਾਈਨ ਪਹੁੰਚੇ ਉਨ੍ਹਾਂ ਦੇ ਨਾਲ ਡੀਸੀਪੀ ਸਪੈਸ਼ਲ ਸੈੱਲ ਜਸਵੰਤ ਕੌਰ ਵੀ ਸ਼ਾਮਲ ਸਨ ਡਾ ਗਿੱਲ ਨੇ ਕੰਟੀਨ ਦਾ ਦੌਰਾ ਕਰ ਕੇ ਉੱਥੇ ਕੰਮ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ ਉਨ੍ਹਾਂ ਨੇ ਦੇਖਿਆ ਕਿ ਕੰਮ ਦੇ ਨਾਲ ਸਰਕਾਰੀ ਗਾਈਡ ਲਾਈਨ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਖਾਣ ਪੀਣ ਵਿੱਚ ਵਰਤੀਆਂ ਜਾ ਰਹੀਆਂ ਚੀਜ਼ਾਂ ਦੀ ਕੁਆਲਟੀ ਵੀ ਕਮਿਸ਼ਨਰ ਵੱਲੋਂ ਚੈੱਕ ਕੀਤੀ ਗਈ ਅਜਿਹਾ ਉਪਰਾਲਾ ਐੱਸਐੱਸਪੀ ਦਿਹਾਤੀ ਵੱਲੋਂ ਵੀ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਘਰਾਂ ਤਕ ਜੋ ਕਿ ਕਵਿਡ ਪੇਸ਼ੈਂਟ ਹਨ ਜਾਂ ਫਿਰ ਜਿਨ੍ਹਾਂ ਨੂੰ ਲਾਕਡਾਊਨ ਕਰ ਕੇ ਘਰ ਵਿੱਚ ਬਹਿਣਾ ਪੈ ਰਿਹਾ ਹੈ ਅਤੇ ਕਮਾਈ ਦਾ ਕੋਈ ਸਾਧਨ ਨਹੀਂ ਹੈ ਉਨ੍ਹਾਂ ਨੂੰ ਵੀ ਖਾਣਾ ਪਹੁੰਚਾਇਆ ਜਾ ਰਿਹਾ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਏਸੀਪੀ ਸਾਈਬਰ ਕ੍ਰਾਈਮ ਮਨਪ੍ਰੀਤ ਕੌਰ ਵੀ ਹਾਜ਼ਰ ਸਨ ਜੋ ਕਿ ਇਸ ਕੰਟੀਨ ਦੀ ਦੇਖ ਰੇਖ ਕਰ ਰਹੇ ਹਨ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਮਨਪ੍ਰੀਤ ਕੌਰ ਨੇ ਦੱਸਿਆ ਕਿ 112 ਅਤੇ 181ਨੰਬਰ ਤੇ ਫੋਨ ਕਰਕੇ ਕੋਈ ਵੀ ਕੋਰੋਨਾ ਮਰੀਜ਼ ਜਾਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਵਾਸਤੇ ਖਾਣਾ ਮੰਗਵਾ ਸਕਦਾ ਹੈ।