← ਪਿਛੇ ਪਰਤੋ
ਕਰੋਨਾ ਵਾਇਰਸ ਤੋ ਬਚਣ ਲਈ ਵੈਕਸੀਨ ਲਵਾਉਣੀ ਜਰੂਰੀ - ਬੱਬੂ ਬਰਾੜ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 16 ਮਈ 2021 - ਕਰੋਨਾ ਵਾਇਰਸ ਤੋ ਬਚਣ ਲਈ ਕਰੋਨਾ ਵੈਕਸੀਨ ਜਲਦ ਲਗਵਾਉਣੀ ਚਾਹੀਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਰਾਜਵਿੰਦਰ ਸਿੰਘ ਬੱਬੂ ਬਰਾੜ ਨੇ ਕੀਤਾ। ਉਨ੍ਹਾਂ ਨੇ ਕਿਹਾ 45 ਸਾਲ ਤੋ ਵੱਧ ਉਮਰ ਵਾਲਿਆਂ ਨੂੰ ਜਲਦ ਕਰੋਨਾ ਵੈਕਸੀਨ ਲਵਾਉਣੀ ਚਾਹੀਦੀ ਹੈ ਕਿਉਂਕਿ ਵੈਕਸੀਨ ਸਾਨੂੰ ਕਰੋਨਾ ਹੋਣ ਤੋ ਬਚਾਉਂਦੀ ਹੈ। ਰਾਜਵਿੰਦਰ ਸਿੰਘ ਬੱਬੂ ਬਰਾੜ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਘਰੋਂ ਬਾਹਰ ਆਉਣ ਸਮੇਂ ਮੂੰਹ ਤੇ ਮਾਸਕ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਤੇ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਖੰਗ ਜੁਕਾਮ ਹੋਣ ਤੇ ਕਰੋਨਾ ਟੈਸਟ ਜਰੂਰ ਕਰਵਾਉਣਾ ਚਾਹੀਦਾ ਹੈ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਹਦਾਇਤਾਂ ਨੂੰ ਵੀ ਮੰਨਣਾ ਚਾਹੀਦਾ ਹੈ।
Total Responses : 265