ਬੈਕਾਂ ਦੇ ਬਾਹਰ ਲੋਕ ਸੋਸਲ ਡਿਸਟੈਂਸ ਦੀਆਂ ਉਡਾ ਰਹੇ ਧੱਜੀਆਂ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਮਈ 2021 - ਕੋਰੋਨਾ ਦੀ ਰੋਕਥਾਮ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਆਪਣੇ ਵਲੋਂ ਪੂਰਾ ਜੋਰ ਲਗਾਇਆ ਰਿਹਾ ਹੈ ਅਤੇ ਦਿਨ ਰਾਤ ਨਵੀਆਂ ਹਦਾਇਤਾਂ ਜਾਰੀ ਕਰ ਰਿਹਾ ਹੈ ਉਥੇ ਕੁਝ ਲੋਕ ‘ਮੈਂ ਨਾ ਮਾਨੂੰ’ਵਾਲੀ ਸੋਚ ਪੱਲੇ ਬੰਨ ਕੇ ਹਦਾਇਤਾਂ ਦੀਆਂ ਧੰਜੀਆਂ ਉਡਾ ਰਹੇ ਹਨ। ਇਹ ਦ੍ਰਿਸ਼ ਪਿੰਡ ਬੂਸੋਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਵੇਖਣ ਨੂੰ ਮਿਲਿਆ।
ਬੈਂਕ ਵਿਚੋਂ ਪੈਸੇ ਕਢਵਾਉਂਣ ਅਤੇ ਜਮਾਂ ਕਰਵਾਉਂਣ ਵਾਲੇ ਗਾਹਕਾਂ ਵਲੋਂ ਪਿਛਲੇ 2 ਦਿਨਾਂ ਤੋਂ ਸੋਸਲ ਡਿਸਟੈਂਸ ਦੀ ਸ਼ਰੇਆਮ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਲੋਕ ਇੱਕ ਦੂਜੇ ਤੋਂ ਮੂਹਰੇ ਬੈਂਕ ਅੰਦਰ ਜਾਣ ਲਈ ਉਤਾਵਲੇ ਵੇਖੇ ਗਏ।ਬਹੁਤੇ ਲੋਕਾਂ ਦੇ ਤਾਂ ਮਾਸਕ ਵੀ ਨਹੀਂ ਪਹਿਨੇ ਹੋਏ ਸਨ ਅਤੇ ਕਿਸੇ ਤਰਾਂ ਦਾ ਸੈਨੇਟਾਈਜਰ ਵੀ ਨਹੀਂ ਇਸਤਮਾਲ ਕੀਤਾ ਜਾ ਰਿਹਾ ਸੀ।ਜਿੱਥੇ ਪ੍ਰਸਾਸ਼ਨ ਦਿਨ ਰਾਤ ਕੋਵਿਡ -19 ਨੂੰ ਲੈ ਕੇ ਫਿਕਰਮੰਦ ਹੈ ਉੱਥੇ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਇਸ ਮਹਾਂਮਾਰੀ ਦੀ ਲੜਾਈ ਵਿੱਚ ਸਰਕਾਰ ਅਤੇ ਪ੍ਰਸ਼ਾਸ਼ਨ ਦਾ ਸਾਥ ਦਿੱਤਾ ਜਾਵੇ ਤਾਂ ਜੋ ਇਸ ਭਿਆਨਕ ਸਮੇਂ ਵਿਚੋਂ ਬਚ ਕੇ ਬਾਹਰ ਨਿਕਲਿਆ ਜਾਵੇ।ਪਰ ਜੇਕਰ ਅਜਿਹੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਰਹੀਆਂ ਤਾਂ ਰੱਬ ਹੀ ਰਾਖਾ।