ਕਪੂਰਥਲਾ ਜ਼ਿਲ੍ਹੇ ਅੰਦਰ 28 ਸਥਾਈ ਵੈਕਸੀਨੇਸ਼ਨ ਸੈਂਟਰ ਸਥਾਪਿਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਮਈ 2021 - ਕਪੂਰਥਲਾ ਜ਼ਿਲ੍ਹੇ ਅੰਦਰ ਵੈਕਸੀਨੇਸ਼ਨ ਲਈ 28 ਸੈਸ਼ਨ ਸਾਇਟਾਂ ਨੂੰ ਸਥਾਈ ਤੌਰ ’ਤੇ ਸਥਾਪਿਤ ਕਰਕੇ ਉੱਥੇ ਕੱਲ੍ਹ 20 ਮਈ ਤੋਂ ਵੈਕਸੀਨੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਸਿਵਲ ਹਸਪਤਾਲਾਂ ਅੰਦਰ ਲੋਕਾਂ ਦੀ ਟੈਸਟਿੰਗ ਤੇ ਹੋਰ ਇਲਾਜ ਲਈ ਵੱਡੀ ਗਿਣਤੀ ਵਿਚ ਆਮਦ ਦੇ ਮੱਦੇਨਜ਼ਰ ਕੋਵਿਡ ਵਾਇਰਸ ਦੇ ਜਿਆਦਾ ਫੈਲਾਅ ਦਾ ਡਰ ਰਹਿੰਦਾ ਹੈ, ਜਿਸ ਕਰਕੇ ਵੈਕਸੀਨੇਸ਼ਨ ਲਈ ਹਸਪਤਾਲਾਂ ਦੇ ਬਾਹਰਵਾਰ ਇਹ ਸਥਾਈ ਵੈਕਸੀਨੇਸ਼ਨ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਕੇਂਦਰਾਂ ਉੱਪਰ ਪੱਕੇ ਤੌਰ ’ਤੇ ਵੈਕਸੀਨੇਸ਼ਨ ਲਈ ਸਟਾਫ ਦੀ ਤਾਇਨਾਤੀ ਕਰ ਦਿੱਤੀ ਗਈ ਹੈ।
ਇਨ੍ਹਾਂ ਸ਼ੈਸ਼ਨ ਸਾਇਟਾਂ ਵਿਚ ਰਾਧਾ ਸੁਆਮੀ ਸਤਿਸੰਗ ਡੇਰਾ ਮਾਰਕਫੈਡ ਚੌਂਕ ਕਪੂਰਥਲਾ ਤੇ ਰਾਣੀ ਕਾ ਮੰਦਿਰ , ਅੰਮਿ੍ਰਤਸਰ ਰੋਡ ਕਪੂਰਥਲਾ , ਰਾਧਾ ਸੁਆਮੀ ਸਤਿਸੰਗ ਘਰ ਭਦਾਸ ਰੋਡ ਭੁਲੱਥ, ਭਗਵਾਨ ਵਾਲਮੀਕਿ ਮੰਦਿਰ ਭੁਲੱਥ, ਪਬਲਿਕ ਹਾਈ ਸਕੂਲ ਪਾਂਸ਼ਟਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਠੌਲੀ, ਸਰਕਾਰੀ ਸੀ. ਸੈ. ਸਕੂਲ ਭੁੱਲਾਰਾਈ, ਸ. ਪ੍ਰਾਇਮਰੀ ਸਕੂਲ ਰਾਣੀਪੁਰ, ਸਰਕਾਰੀ ਹਾਈ ਸਕੂਲ ਪਲਾਹੀ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੇਗੋਵਾਲ, ਮਨਸਾ ਦੇਵੀ ਨਗਰ ਫਗਵਾੜਾ, ਜੇ.ਸੀ.ਆਈ. ਐਸੋਸੀਏਸ਼ਨ ਜੀ.ਟੀ. ਰੋਡ ਫਗਵਾੜਾ, ਸੀਨੀਅਰ ਸੈਕੰਡਰੀ ਸਕੂਲ ਢਿਲਵਾਂ, ਪੰਚਾਇਤ ਘਰ ਟਿੱਬਾ, ਸ. ਸੀ.ਸੈ. ਸਕੂਲ ਪਰਮਜੀਤਪੁਰ, ਸਰਕਾਰੀ ਸਕੂਲ ਡਡਵਿੰਡੀ, ਗੁਰਦੁਆਰਾ ਸਾਹਿਬ ਅਰਬਨ ਅਸਟੇਟ ਫਗਵਾੜਾ, ਜੇ.ਸੀ.ਟੀ. ਫਗਵਾੜਾ, ਗੁਰਦੁਆਰਾ ਸਾਹਿਬ ਮਾਡਲ ਟਾਊਨ ਫਗਵਾੜਾ, ਰਾਧਾ ਸੁਆਮੀ ਸਤਿਸੰਗ ਡੇਰਾ ਕਾਲਾ ਸੰਘਿਆਂ, ਰਾਧਾ ਸੁਆਮੀ ਸਤਿਸੰਗ ਡੇਰਾ ਹੁਸੈਨਪੁਰ, ਪੰਜਾਬ ਤਕਨੀਕੀ ਯੂਨੀਵਰਸਿਟੀ ਕਪੂਰਥਲਾ, ਭੱਦਰਕਾਲੀ ਮਾਤਾ ਮੰਦਿਰ ਸ਼ੇਖੂਪੁਰ, ਗੁਰਦੁਆਰਾ ਸਾਹਿਬ ਫੱਤੂਢੀਂਗਾ, ਪ੍ਰਾਇਮਰੀ ਸਕੂਲ ਖੀਰਾਂਵਾਲੀ, ਗੁਰਦੁਆਰਾ ਸਾਹਿਬ ਸੁਰਖਪੁਰ, ਸਰਕਾਰੀ ਮਿਡਲ ਸਕੂਲ ਸੁਲਤਾਨਪੁਰ ਲੋਧੀ ਅਤੇ ਭਾਰਾ ਮੱਲ ਮੰਦਿਰ ਸੁਲਤਾਨਪੁਰ ਲੋਧੀ ਸ਼ਾਮਿਲ ਹਨ।