ਮੋਹਾਲੀ: ਪਿੰਡ ਦਾਊਂ ਵਿਖੇ ਕੋਵਿਡ 19 ਦਾ ਟੀਕਾ ਕਰਨ ਕੈਂਪ ਲਗਵਾਇਆ ਗਿਆ
ਹਰਜਿੰਦਰ ਸਿੰਘ ਭੱਟੀ
- ਕੈਂਪ ਦੌਰਾਨ 200 ਤੋਂ ਵੱਧ ਵਿਆਕਤੀਆਂ ਦੇ ਟੀਕੇ ਲਗਾਏ ਗਏ
ਮੋਹਾਲੀ, 19 ਮਈ 2021 - ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਗਰਾਮ ਪੰਚਾਇਤ ਦਾਊਂ ਦੇ ਸਰਪੰਚ ਅਜਮੇਰ ਸਿੰਘ ਦੀ ਅਗਵਾੲਂੀ ਹੇਠ ਸਰਕਾਰੀ ਪ੍ਰਾਈਮਰੀ ਸਕੂਲ ਦਾਊਂ ਵਿਖੇ ਕੋਵਿਡ ਬਿਮਾਰ ਦਾ ਟੀਕਾ ਕਰਨ ਕੈਂਪ ਲਗਵਾਇਆ ਗਿਆ। ਕੈਂਪ ਦੌਰਾਨ 18 ਤੋਂ 45 ਸਾਲ ਉਮਰ ਵਰਗ ਦੇ 200 ਤੋਂ ਵੱਧ ਵਿਆਕਤੀਆਂ ਨੇ ਟੀਕਾ ਲਗਵਾਇਆ ਗਿਆ। ਸਿਵਲ ਹਸਪਤਾਲ ਫੇਜ 6 ਮੋਹਲੀ ਦੀ ਡਾ ਪ੍ਰੀਤੀ ਸਰਮਾਂ ਦੀ ਅਗਵਾਈ ਵਿੱਚ ਮੈਡਮ ਅਮਨਪ੍ਰੀਤ ਕੌਰ, ਮੈਡਮ ਰਨਜੋਤ ਕੌਰ ਅਤੇ ਲਵੀ ਕੁਮਾਰ ਮਲੋਆ ਨੇ ਕੋਵਾਸ਼ੀਲ ਵੈਕਸੀਨ ਦੇ ਟੀਕੇ ਲਗਵਾਏ ਗਏ।
ਇਸ ਮੌਕੇ ਸਮੂਹ ਵਿਆਕਤੀਆ ਞੱਲੋਂ ਇਕ ਫਾਰਮ ਵੀ ਭਰਵਾਇਆ ਗਿਆ। ਇਸ ਮੌਕੇ ਗੱਲ ਕਰਦਿਆ ਡਾ ਪ੍ਰੀਤੀ ਸਰਮਾਂ ਨੇ ਕਿਹਾ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਹਰ ਵਿਆਕਤੀ ਪਾਸੋਂ ਕਿਸੇ ਕਿਸਮ ਦੀ ਬਿਮਾਰੀ ਹੋਣ ਦੀ ਜਾਂਚ ਪੜਤਾਲ ਕਰਨ ਉਪਰੰਤ ਹੀ ਟੀਕਾ ਲਗਵਇਆ ਜਾਂਦਾ ਹੈ। ਜਿਹੜੇ ਵਿਆਕਤੀ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਸਲਾਹ ਦਿਤੀ ਜਾਂਦੀ ਹੈ ਕਿ ਟੀਕਾ ਸਿਵਲ ਹਸਪਤਾਲ ਵਿੱਚ ਲਗਵਾਏ। ਇਸ ਮੌਕੇ ਉਨਾਂ ਕਿ ਟੀਕਾ ਲੱਗਣ ਉਪਰੰਤ ਵੀ ਸਾਨੂੰ ਬਿਮਾਰ ਪ੍ਰਤੀ ਸਾਵਧਾਨ ਰਹਿਣਾ ਬਹੁਤ ਜਰੂਰੀ ਹੈ।
ਸਾਨੂੰ ਕਿਸੇ ਵਿਸੇਸ ਕੰਮ ਹੋਣ ਉਪਰੰਤ ਹੀ ਅਪਣੇ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਅਪਣੇ ਮੁੰਹ ਅਤੇ ਨੱਕ ਤੇ ਮਾਸਕ ਪਹਿਨਣਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਸਾਨੂੰ ਵਾਰ ਵਾਰ ਅਪਣੇ ਹੱਥ ਸਾਬਣ ਨਾਲ ਸਾਫ ਕਰਨੇ ਚਾਹੀਦੇ ਹਨ। ਖੰਘ , ਬੁਖਾਰ ਅਤੇ ਸਾਹ ਲੈਣ ਵਿੱਚ ਮੁਸਕਲ ਹੋਣ ਤੇ ਤੁਰੰਤ ਡਾਕਟਰ ਨੂੰ ਵਿਖਾਓ। ਇਸ ਮੌਕੇ ਸਰਪੰਚ ਅਜਮੇਰ ਸਿੰਘ ਤੋਂ ਇਲਵਾ ਪੰਚ ਚਰਨਜੀਤ ਸਿੰੰਘ, ਜਸਵੰਤ ਸਿੰਘ, ਗੁਰਦਿਆਲ ਸਿੰਘ ਪੰਚ ਅਤੇ ਸਮਾਜ ਸੇਵੀ ਮਾਸਟਰ ਹਰਬੰਸ ਸਿੰਘ ਹਾਜਰ ਸਨ।