ਜਗਰਾਓਂ: ਪਿੰਡ ਮਲਕ 'ਚ ਪੇਂਡੂ ਫਤਹਿ ਮਿਸ਼ਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਦੀਪਕ ਜੈਨ
ਜਗਰਾਓਂ, 19 ਮਈ 2021 - ਪਿੰਡ ਮਲਕ ਵਿਚ ਪੇਂਡੂ ਫਤਹਿ ਮਿਸ਼ਨ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਕੋਰੋਨਾ ਮਹਾਮਾਰੀ ਬਚਾਅ ਰੱਖਣ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ , ਤਹਿਸੀਲਦਾਰ ਮਨਮੋਹਨ ਕੌਸ਼ਿਕ , ਐਸਐਮਓ ਪ੍ਰਦੀਪ ਮਹਿੰਦਰਾ ਖਾਸ ਤੌਰ 'ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਦੌਰਾਨ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਕਰੋਨਾ ਵਰਗੀ ਬਿਮਾਰੀ ਇਸ ਵੇਲੇ ਵਿਨਾਸ਼ਕ ਰੂਪ ਧਾਰਨ ਕਰ ਚੁਕੀ ਹੈ ਅਤੇ ਰੋਜਾਨਾ ਕਈ ਲੋਕ ਇਸਦੀ ਚਪੇਟ ਵਿਚ ਆਕੇ ਜਿੰਦਗੀ ਗਵਾ ਚੁੱਕੇ ਹਨ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਵਿਚ ਰਹਿਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਰੱਖਿਆ ਕਰੋ ਅਤੇ ਮਾਸਕ ਦੀ ਵਰਤੋਂ ਕਰੋ ਅਤੇ ਹਰ ਕਿਸੇ ਤੋਂ ਦੋ ਗਜ ਦੀ ਦੂਰੀ ਬਣਾਕੇ ਰੱਖੋ। ਪ੍ਰੋਗਰਾਮ ਵਿਚ ਮੌਜੂਦ ਪਬਲਿਕ ਵਲੋਂ ਇੰਨਾ ਹਿਦਾਇਤਾਂ ਦਾ ਪਾਲਣ ਕਰਨ ਦਾ ਵਾਅਦਾ ਕੀਤਾ।