ਪਿਛਲੇ 24 ਘੰਟਿਆਂ 'ਚ ਨਵਾਂਸ਼ਹਿਰ 'ਚ ਕਰੋਨਾ ਨਾਲ 4 ਮੌਤਾਂ, 80 ਨਵੇਂ ਪਾਜ਼ੀਟਿਵ ਕੇਸ
ਰਾਜਿੰਦਰ ਕੁਮਾਰ
ਨਵਾਂਸ਼ਹਿਰ 19 ਮਈ 2021 - ਬੁੱਧਵਾਰ ਨੂੰ ਕਰੋਨਾ ਨਾਲ ਜ਼ਿਲ੍ਹੇ ਵਿੱਚ 4 ਮੌਤਾਂ ਕਰੋਨਾ ਨਾਲ ਹੋਇਆ ਜਿਨ੍ਹਾਂ ਵਿਚ ਇਕ 65 ਸਾਲਾ ਪੁਰਸ਼ ਨਵਾਂਸ਼ਹਿਰ ਅਤੇ 70 ਸਾਲਾਂ ਔਰਤ ਮੁਜੱਫਰਪੁਰ 61 ਸਾਲਾਂ ਸੜੋਆ ਵਾਸੀ ਔਰਤ 80 ਸਾਲਾਂ ਮੁਜੱਫਰਪੁਰ ਔਰਤ ਦੀ ਮੌਤ ਹੋ ਗਈ ਇਹ ਜਾਣਕਾਰੀ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 10423 ਵਿਅਕਤੀ ਕਰੋਨਾ ਪਾਜੀਟਿਵ ਮਰੀਜ ਆ ਚੁੱਕੇ ਹਨ।
ਇਨ੍ਹਾਂ ਵਿਚੋਂ 9377 ਲੋਕ ਤੰਦਰੁਸਤ ਹੋ ਗਏ ਹਨ। ਇਸ ਤੋਂ ਇਲਾਵਾ, ਜ਼ਿਲ੍ਹਾ ਕੋਰੋਨਾ ਤੋਂ ਹੁਣ ਤੱਕ 293 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਵੱਲੋਂ ਹੁਣ ਤੱਕ ਜਿਲ੍ਹੇ ਵਿਚ 210215 ਲੋਕਾਂ ਦੇ ਨਮੂਨੇ ਲਏ ਜਾ ਚੁੱਕੇ ਹਨ ਅਤੇ ਇਸ ਵੇਲੇ ਜ਼ਿਲੇ ਵਿਚ 684 ਮਾਮਲੇ ਸਰਗਰਮ ਹਨ ਬੁੱਧਵਾਰ ਨੂੰ ਬਲਾਕ ਬਲਾਚੌਰ ਤੋਂ 25, ਮੁਜ਼ੱਫਰਪੁਰ ਤੋਂ 14 , ਸੁਜੋੋ ਤੋਂ 16 ਸੜੋਆ, ਤੋਂ 4 ਰਾਹੌਂ ਤੋਂ 1, ਮੁਕੰਦਪੁਰ ਤੋਂ 9, ਨਵਾਂਸ਼ਹਿਰ ਤੋਂ 7 ਅਤੇ ਬੰਗਾ ਤੋਂ 4 ਪਾਂਜੀਟਿਵ ਮਾਮਲੇ ਸਾਹਮਣੇ ਆਏ ਹਨ।