ਕੋਰੋਨਾ ਤੋਂ ਬਾਅਦ ਸਿਹਤਮੰਦ ਹੋਏ ਮਰੀਜ਼ ਕਦੋਂ ਲਵਾਉਣ ਵੈਕਸੀਨ ? ਕੀ ਬ੍ਰੈਸਟ ਫੀਡਿੰਗ ਵਾਲ਼ੀਆਂ ਔਰਤਾਂ ਲਵਾ ਸਕਦੀਆਂ ਨੇ ਟੀਕਾ ? ਪੜ੍ਹੋ ਕੇਂਦਰ ਦੇ ਨਵੇਂ ਫੈਸਲੇ
ਨਵੀਂ ਦਿੱਲੀ, 20 ਮਈ, 2021:
ਕੇਂਦਰੀ ਸਿਹਤ ਮੰਤਰਾਲੇ ਨੇ ਐੱਨ ਈ ਜੀ ਵੀ ਏ ਸੀ ਦੀਆਂ ਨਵੀਂਆਂ ਸਿਫਾਰਸ਼ਾਂ ਨੂੰ ਪ੍ਰਵਾਨ ਕਰ ਲਿਆ ਹੈ
ਐੱਨ ਈ ਜੀ ਵੀ ਏ ਸੀ ਦੀਆਂ ਨਵੀਂਆਂ ਸਿਫਾਰਸ਼ਾਂ ਅਨੁਸਾਰ ਕੋਰੋਨਾ ਮਹਾਮਾਰੀ ਤੋਂ ਸਿਹਤਯਾਬ ਹੋਣ ਬਾਅਦ 3 ਮਹੀਨੇ ਲਈ ਕੋਵਿਡ 19 ਟੀਕਾਕਰਨ ਅੱਗੇ ਪਾਇਆ ਜਾ ਸਕਦਾ ਹੈ।
ਜੇਕਰ ਪਹਿਲੀ ਖੁਰਾਕ ਤੋਂ ਬਾਅਦ ਕੋਵਿਡ ਲਾਗ ਲਗਦੀ ਹੈ ਤਾਂ ਦੂਜੀ ਖੁਰਾਕ ਨੂੰ ਕੋਵਿਡ 19 ਦੀ ਬਿਮਾਰੀ ਦੀ ਕਲੀਨਿਕਲ ਸਿਹਤਯਾਬੀ ਤੋਂ ਬਾਅਦ 3 ਮਹੀਨਿਆਂ ਲਈ ਅੱਗੇ ਪਾਇਆ ਜਾ ਸਕਦਾ ਹੈ
ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਲਈ ਵੀ ਕੋਵਿਡ 19 ਟੀਕਾ ਲਗਵਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਕੋਵਿਡ 19 ਟੀਕਾਕਰਨ ਤੋਂ ਪਹਿਲਾਂ ਟੀਕਾ ਲਗਵਾਉਣ ਵਾਲਿਆਂ ਦੁਆਰਾ ਰੈਪਿਡ ਐਂਟੀਜਨ ਟੈਸਟ ਲਈ ਕੋਈ ਸਕਰੀਨਿੰਗ ਨਹੀਂ ਹੋਵੇਗੀ।
ਨੈਸ਼ਨਲ ਐਕਸਪਰਟ ਗਰੁੱਪ ਆਨ ਵੈਕਸੀਨ ਐਡਮਿਨਸਟ੍ਰੇਸ਼ਨ ਫਾਰ ਕੋਵਿਡ 19 (ਐੱਨ ਈ ਜੀ ਵੀ ਏ ਸੀ) ਨੇ ਕੋਵਿਡ 19 ਟੀਕਾਕਰਨ ਬਾਰੇ ਤਾਜ਼ਾ ਸਿਫਾਰਸ਼ਾਂ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ । ਇਹ ਸਿਫਾਰਸ਼ਾਂ ਉੱਭਰ ਰਹੇ ਵਿਸ਼ਵੀ ਵਿਗਿਆਨਕ ਸਬੂਤਾਂ ਅਤੇ ਤਜ਼ਰਬੇ ਅਤੇ ਕੋਵਿਡ ਮਹਾਮਾਰੀ ਦੀ ਉੱਭਰ ਰਹੀ ਸਥਿਤੀ ਦੇ ਅਧਾਰ ’ਤੇ ਬਣਾਈਆਂ ਗਈਆਂ ਹਨ ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਹਨਾਂ ਸਿਫਾਰਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ, ਜੋ ਹੇਠਾਂ ਦਿੱਤੀਆਂ ਗਈਆਂ ਹਨ ਅਤੇ ਇਹਨਾਂ ਨੂੰ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਭੇਜਿਆ ਜਾ ਚੁੱਕਿਆ ਹੈ ।
ਹੇਠ ਲਿਖੇ ਦ੍ਰਿਸ਼ ਅਨੁਸਾਰ ਕੋਵਿਡ 19 ਟੀਕਾਕਰਨ ਅੱਗੇ ਪਾਇਆ ਜਾ ਸਕਦਾ ਹੈ :—
1. ਉਹ ਵਿਅਕਤੀ ਜਿਹਨਾਂ ਕੋਲ ਸਾਰਸ—2 ਕੋਵਿਡ 19 ਬਿਮਾਰੀ ਬਾਰੇ ਲੈਬਾਰਟਰੀ ਤੋਂ ਟੈਸਟ ਦੇ ਸਬੂਤ ਹਨ : ਕੋਵਿਡ 19 ਟੀਕਾਕਰਨ ਸਿਹਤਯਾਬੀ ਤੋਂ ਬਾਅਦ 3 ਮਹੀਨੇ ਲਈ ਅੱਗੇ ਪਾਇਆ ਜਾ ਸਕਦਾ ਹੈ।
2. ਸਾਰਸ—2 ਕੋਵਿਡ 19 ਦੇ ਮਰੀਜ਼ ਜਿਹਨਾਂ ਨੇ ਐਂਟੀ ਸਾਰਸ—2 ਮੋਨੋਕਲੋਨਲ ਐਂਟੀ ਬਾਡੀਜ਼ ਜਾਂ ਕਨਵਲੇਸੈਂਟ ਪਲਾਜ਼ਮਾ ਦਿੱਤਾ ਹੈ : ਕੋਵਿਡ 19 ਟੀਕਾਕਰਨ ਹਸਪਤਾਲ ਤੋਂ ਛੁੱਟੀ ਮਿਲਣ ਦੀ ਤਰੀਕ ਤੋਂ ਤਿੰਨ ਮਹੀਨਿਆਂ ਲਈ ਅੱਗੇ ਪਾਇਆ ਜਾ ਸਕਦਾ ਹੈ ।
3. ਵਿਅਕਤੀ ਜਿਹਨਾਂ ਨੇ ਘੱਟੋ ਘੱਟ ਇੱਕ ਖੁਰਾਕ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਨੂੰ ਖੁਰਾਕਾਂ ਦੀ ਸੂਚੀ ਮੁਕੰਮਲ ਹੋਣ ਤੋਂ ਪਹਿਲਾਂ ਕੋਵਿਡ ਲਾਗ ਲੱਗ ਗਈ ਹੈ ਤਾਂ ਦੂਜੀ ਖੁਰਾਕ ਨੂੰ ਕੋਵਿਡ 19 ਬਿਮਾਰੀ ਦੇ ਕਲੀਨਿਕਲੀ ਰਿਕਵਰੀ ਤੋਂ ਬਾਅਦ 3 ਮਹੀਨੇ ਲਈ ਅੱਗੇ ਪਾਇਆ ਜਾ ਸਕਦਾ ਹੈ ।
4. ਉਹ ਵਿਅਕਤੀ ਜਿਹਨਾਂ ਨੂੰ ਕਿਸੇ ਵੀ ਹੋਰ ਗੰਭੀਰ ਆਮ ਬਿਮਾਰੀ ਕਾਰਨ ਹਸਪਤਾਲ ਜਾਂ ਆਈ ਸੀ ਯੂ ਕੇਅਰ ਵਿੱਚ ਦਾਖਲ ਹੋਣਾ ਪੈਂਦਾ ਹੈ , ਉਹਨਾਂ ਨੂੰ ਕੋਵਿਡ 19 ਟੀਕਾਕਰਨ ਲੈਣ ਤੋਂ ਪਹਿਲਾਂ 4 ਤੋਂ 8 ਹਫ਼ਤੇ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ ।
ਕਿਸੇ ਵੀ ਵਿਅਕਤੀ ਦਾ ਆਰ ਟੀ ਪੀ ਆਰ ਟੈਸਟ ਨੈਗੇਟਿਗ ਹੋਣ ਜਾਂ ਕੋਵਿਡ 19 ਟੀਕਾ ਲਗਵਾਉਣ ਤੋਂ 14 ਦਿਨ ਦੇ ਬਾਅਦ ਖੂਨਦਾਨ ਕਰ ਸਕਦਾ ਹੈ ।
ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਸਾਰੀਆਂ ਮਾਵਾਂ ਲਈ ਕੋਵਿਡ 19 ਟੀਕਾਕਰਨ ਦੀ ਸਿਫਾਰਸ਼ ਕੀਤੀ ਗਈ ਹੈ ।
ਗਰਭਵਤੀ ਔਰਤਾਂ ਲਈ ਕੋਵਿਡ 19 ਟੀਕਾਕਰਨ ਸੰਬੰਧੀ ਮੁੱਦਾ ਵਿਚਾਰ ਅਧੀਨ ਹੈ ਅਤੇ ਨੈਸ਼ਨਲ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਊਨਾਈਜੇਸ਼ਨ (ਐੱਨ ਟੀ ਏ ਜੀ ਆਈ) ਦੁਆਰਾ ਹੋਰ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ।
ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਿਖਿਆ ਹੈ ਕਿ ਉਹ ਸੰਬੰਧਤ ਅਧਿਕਾਰੀਆਂ ਨੂੰ ਇਹਨਾਂ ਸਿਫਾਰਸ਼ਾਂ ਨੂੰ ਧਿਆਨ ਵਿੱਚ ਰੱਖਣ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਜ਼ਰੂਰੀ ਕਾਰਵਾਈ ਕਰਨ ਦੀਆਂ ਹਦਾਇਤਾਂ ਦੇਣ। ਸੂਬਿਆਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਸਰਵਿਸ ਪ੍ਰੋਵਾਈਡਰਜ਼ ਦੇ ਨਾਲ ਨਾਲ ਆਮ ਜਨਤਾ ਨੂੰ ਜਾਣਕਾਰੀ ਅਤੇ ਸੰਚਾਰ ਦੇ ਸਥਾਨਕ ਭਾਸ਼ਾਵਾਂ ਵਿੱਚ ਸਾਰੇ ਚੈੱਨਲਾਂ ਦੀ ਵਰਤੋਂ ਰਾਹੀਂ ਜਾਣਕਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੇਣ ਨੂੰ ਸੁਨਿਸ਼ਚਿਤ ਕਰਨ । ਸੂਬਿਆਂ ਨੂੰ ਸਾਰੇ ਪੱਧਰਾਂ ’ਤੇ ਟੀਕਾਕਰਨ ਸਟਾਫ ਨੂੰ ਸਿਖਲਾਈ ਦੇਣ ਦੀ ਵੀ ਸਲਾਹ ਦਿੱਤੀ ਗਈ ਹੈ ।