ਟੈਕਸੀ ਡਰਾਈਵਰਾਂ 'ਚ ਸਰਕਾਰ ਖਿਲਾਫ ਰੋਸ, ਕਿਹਾ ਜੇ ਚੱਲ ਸਕਦੀਆਂ ਨੇ ਬੱਸਾਂ ਤਾਂ ਫਿਰ ਟੈਕਸੀਆਂ ਕਿਉਂ ਨਹੀਂ ?
ਸੰਜੀਵ ਸੂਦ
ਲੁਧਿਆਣਾ, 20 ਮਈ 2021 - ਮਹਾਂਮਾਰੀ ਕਰਕੇ ਬਹੁਤ ਸਾਰੇ ਕੰਮ ਧੰਦੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿਚ ਵਿਆਹ ਸ਼ਾਦੀਆਂ ਨਾਲ ਸੰਬੰਧਤ ਅਤੇ ਖਾਸ ਕਰਕੇ ਟਰਾਂਸਪੋਰਟ ਦਾ ਕੰਮ ਵੀ ਸ਼ਾਮਲ ਹੈ। ਜਿਨ੍ਹਾਂ ਵਿਚ ਟੈਕਸੀ ਡਰਾਈਵਰ ਸ਼ਾਮਲ ਹਨ। ਜਿੰਨਾ ਨੂੰ ਦੋਹਰੀ ਮਾਰ ਪੈ ਰਹੀ ਹੈ ਕਿਉਂਕਿ ਕੋਰੋਨਾ ਕਰਕੇ ਕੰਮ ਵੈਸੇ ਹੀ ਘੱਟ ਹੈ ਦੂਜੇ ਪਾਸੇ ਬੈਂਕ ਕਿਸ਼ਤਾਂ ਲਈ ਤੰਗ ਕਰ ਰਹੇ ਹਨ। ਨਾਲ ਹੀ ਪ੍ਰਸ਼ਾਸਨ ਵੱਲੋਂ ਇਕ ਗੱਡੀ ਅੰਦਰ ਜੋ ਸਿਰਫ਼ ਡਰਾਈਵਰ ਸਣੇ ਦੋ ਸਵਾਰੀਆਂ ਬੈਠਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਿਸ ਕਾਰਨ ਕੋਈ ਵੀ ਟੈਕਸੀ ਨਹੀਂ ਕਰ ਰਿਹਾ ਅਤੇ ਜਿਸ ਦਾ ਖਾਮਿਆਜ਼ਾ ਟੈਕਸੀ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ।
ਲੁਧਿਆਣਾ ਦੇ ਭਾਰਤ ਨਗਰ ਚੌਕ ਚ ਸਥਿਤ ਜਨਤਾ ਟੈਕਸੀ ਸਟੈਂਡ ਵਿਖੇ ਟੈਕਸੀ ਚਾਲਕਾਂ ਵੱਲੋਂ ਸਰਕਾਰ ਤੇ ਸਵਾਲ ਖੜ੍ਹਾ ਕੀਤਾ ਗਿਆ ਅਤੇ ਪੁੱਛਿਆ ਗਿਆ ਕਿ ਜਦੋਂ ਨਿੱਜੀ ਬੱਸ ਚਾਲਕ ਪੰਜਾਹ ਪੰਜਾਹ ਸਵਾਰੀਆਂ ਬਿਠਾ ਕੇ ਬੱਸਾਂ ਚਲਾ ਸਕਦੇ ਨੇ ਉਦੋਂ ਕੋਈ ਕੋਰੋਨਾ ਨਹੀਂ ਹੁੰਦਾ ਤਾਂ ਟੈਕਸੀ ਦੇ ਵਿੱਚ ਦੋ ਜਾਂ ਤਿੰਨ ਸਵਾਰੀਆਂ ਬੈਠਣ ਤੇ ਕੀ ਕੋਰੋਨਾ ਹੋ ਜਾਂਦਾ ਹੈ।
ਉਨ੍ਹਾਂ ਨੇ ਸਵਾਲ ਖੜ੍ਹੇ ਕੀਤੇ ਕਿ ਸਰਕਾਰ ਜੇਕਰ ਬੱਸਾਂ ਨੂੰ ਚਲਾਉਣ ਦੀ ਇਜਾਜ਼ਤ ਦੇ ਰਹੀ ਹੈ ਤਾਂ ਟੈਕਸੀਆਂ ਨੂੰ ਵੀ ਚਲਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਰੋਕ ਸਿਰਫ਼ ਪੰਜਾਬ ਵਿੱਚ ਲਗਾਈ ਗਈ ਹੈ। ਜਦੋਂਕਿ ਹੋਰਨਾਂ ਸੂਬਿਆਂ ਵਿਚ ਟੈਕਸੀ ਚਾਲਕਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾ ਰਿਹਾ। ਜਦੋਂ ਕਿ ਆਪਣੀ ਹੀ ਸਰਕਾਰ ਉਨ੍ਹਾਂ ਨਾਲ ਅਜਿਹਾ ਵਤੀਰਾ ਵਰਤ ਰਹੀ ਹੈ। ਟੈਕਸੀਆਂ ਵਾਲਿਆਂ ਨੂੰ ਪੁਲਿਸ ਮੁਲਾਜ਼ਮ ਚੌਂਕਾਂ ਅਤੇ ਘੇਰ ਲੈਂਦੇ ਨੇ ਅਤੇ ਫਿਰ ਚਲਾਨ ਕੱਟ ਦਿੰਦੇ ਨੇ। ਜਿਸ ਕਰਕੇ ਉਨ੍ਹਾਂ ਦੇ ਘਰ ਦਾ ਖਰਚਾ ਚਲਾਉਣਾ ਵੀ ਹੁਣ ਮੁਸ਼ਕਿਲ ਹੋ ਗਿਆ ਹੈ।