ਲੋਕਾਂ ਨੂੰ ਜਾਗਰੂਕ ਕਰਨ ਤੇ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਪਿੰਡ ਪੱਧਰ ਤੇ 'ਲੋਕ ਸਾਂਝੇਦਾਰੀ ਕਮੇਟੀਆਂ' ਦਾ ਗਠਨ
ਹਰੀਸ਼ ਕਾਲੜਾ
- ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ :ਸੋਨਾਲੀ ਗਿਰੀ
ਰੂਪਨਗਰ 20 ਮਈ 2021:ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਪਿੰਡ ਪੱਧਰ ਤੇ િ ਲੋਕ ਸਾਂਝੀਦਾਰੀ ਕਮੇਟੀ, ਦਾ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ । ਸਬੰਧਤ ਉਪ ਮੰਡਲ ਮੈਜਿਸਟਰੇਟ ਲੋਕ ਸਾਂਝੀਦਾਰੀ ਕਮੇਟੀ ਦਾ ਗਠਨ ਹਰ ਪਿੰਡ ਪੱਧਰ ਤੇ ਕਰਵਾਉਣਗੇ। ਇਸ ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਵਿੱਚ ਤੇਜੀ ਨਾਲ ਵਾਧਾ ਹੋਣ ਕਾਰਨ ਪੋਜੀਟਿਵ ਮਰੀਜਾਂ ਦੀ ਗਿਣਤੀ ਵੀ ਦਿਨੋ ਦਿਨ ਵੱਧ ਰਹੀ ਹੈ । ਇਸ ਨਾਜ਼ੁਕ ਸਮੇਂ ਵਿੱਚ 'ਲੋਕ ਸਾਂਝੀਦਾਰੀ ਕਮੇਟੀ' ਕੋਵਿਡ -19 ਵਿਰੁੱਧ ਸਾਡੀ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ ।
ਇਨ੍ਹਾਂ ਲੋਕ ਸਾਂਝੇਦਾਰੀ ਕਮੇਟੀ ਦੇ ਗਠਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ, ਐਸ.ਐਮ.ਓ, ਸੀ.ਡੀ.ਪੀ.ਓ, ਬੀ.ਡੀ.ਪੀ.ਓ ਦੀ ਬਲਾਕ ਲੈਵਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਨ੍ਹਾਂ ਕਮੇਟੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਯੋਜਨਾਬੰਦੀ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਲੋਕ ਸਾਂਝੀਧਾਰੀ ਕਮੇਟੀ ਲੋਕਾਂ ਨੂੰ ਆਪਣੀ ਚਿੰਤਾ ਜ਼ਾਹਰ ਕਰਨ, ਸਰਕਾਰ ਅਤੇ ਜਨਤਕ ਸਿਹਤ ਪ੍ਰਣਾਲੀ ਵਿਚ ਆਪਸੀ ਵਿਸ਼ਵਾਸ ਪੈਦਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਦੇ ਸਨਮੁੱਖ ਕੋਵਿਡ-19 ਸਬੰਧੀ ਸਿਹਤ ਸੇਵਾਵਾਂ ਹੈਲਥ ਐਂਡ ਵੈਲਨੈਸ ਸੈਂਟਰ, ਸਬ ਸੈਂਟਰ ਅਤੇ ਪੀ.ਐਚ.ਐਸ.ਸੀ. ਰਾਹੀਂ ਮੁਹੱਇਆ ਕਰਵਾਈਆਂ ਜਾਣਗੀਆਂ। ਇਹ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੰਚਾਇਤ ਮੈਂਬਰ, ਆਂਗਣਵਾੜੀ ਵਰਕਰ, ਸਕੂਲ ਅਧਿਆਪਕ ਅਤੇ ਵਲੰਟੀਅਰਜ਼, ਪਟਵਾਰੀ, ਪੰਚਾਇਤ ਸਕੱਤਰ ਸਿਹਤ ਵਿਭਾਗ ਦੀ ਮਦਦ ਕਰਨਗੇ।