ਅਕਾਲੀ ਦਲ ਨੇ ਬਠਿੰਡਾ ਏਮਜ਼ ਦੇ 50 ਹੈਲਥ ਵਰਕਰਾਂ ਨੂੰ ਵਾਪਸ ਆਉਣ ਦਾ ਸੱਦਾ : ਹਰਪਾਲ ਜੁਨੇਜਾ
ਪਟਿਆਲਾ, 20 ਮਈ 2021 - ਸਰਕਾਰੀ ਮੈਡੀਕਲ ਕਾਲਜ , ਸਰਕਾਰੀ ਰਜਿੰਦਰਾ ਹਸਪਤਾਲ ਅਤੇ ਪ੍ਰਸ਼ਾਸਨ ਵੱਲੋਂ ਸਹੂਲਤਾਂ ਨਾ ਦਿੱਤੇ ਜਾਣ ਤੋਂ ਖਫ਼ਾ ਹੋ ਕੇ ਵਾਪਸ ਪਰਤੇ 50 ਤੋਂ ਜ਼ਿਆਦਾ ਵਰਕਰਾਂ ਨੂੰ ਅਕਾਲੀ ਦਲ ਪਟਿਆਲਾ ਸ਼ਹਿਰੀ ਵੱਲੋਂ ਮੁੜ ਤੋਂ ਕੰਮ ਤੇ ਪਰਤਣ ਦਾ ਸੱਦਾ ਦਿੱਤਾ ਹੈ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਜੇਕਰ ਹੈਲਥ ਵਰਕਰ ਕੋਰੋਨਾ ਪੀੜਤਾਂ ਦੀ ਸੇਵਾ ਲਈ ਮੁੜ ਤੋਂ ਪਰਤਦੇ ਹਨ ਤਾਂ ਉਨ੍ਹਾਂ ਦੀਆਂ ਖਾਣ ਪੀਣ ਅਤੇ ਰਹਿਣ ਦੀਆਂ ਸਹੂਲਤਾਂ ਦਾ ਜ਼ਿੰਮਾ ਅਕਾਲੀ ਦਲ ਚੁੱਕੇਗਾ।
ਉਨ੍ਹਾਂ ਕਿਹਾ ਕਿ ਉਹ ਤਜਰਬੇਕਾਰ ਵਰਕਰ ਹਨ ਜਿਨ੍ਹਾਂ 2 ਲੱਖ ਵਿਚੋਂ 150 ਨੂੰ ਚੁਣਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਮਰੀਜ਼ਾਂ ਦੀ ਦਿਲ ਲਗਾ ਕੇ ਸੇਵਾ ਵੀ ਕੀਤੀ ਜਾ ਰਹੀ ਸੀ। ਪਰ ਸਰਕਾਰ ਨੇ ਕੋਈ ਸਹੂਲਤ ਨਾ ਦਿੱਤੀ ਤਾਂ ਉਹ ਅੱਕ ਕੇ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਤੋਂ ਵੱਡੀ ਨਲਾਇਕੀ ਕੀ ਹੋ ਸਕਦੀ ਹੈ। ਉਨ੍ਹਾਂ ਨੂੰ ਡੇਢ ਸਾਲ ਤੋਂ ਬੰਦ ਪਏ ਫਿਜ਼ੀਕਲ ਕਾਲਜ ਵਿੱਚ ਠਹਿਰਾ ਦਿੱਤਾ ਗਿਆ। ਡਿਊਟੀ ਤੇ ਇਕ ਐਂਬੂਲੈਂਸ ਵਿਚ 20 ਤੋਂ 30 ਨੂੰ ਭਰ ਕੇ ਲਿਜਾਇਆ ਜਾਂਦਾ ਸੀ।
ਹਰਪਾਲ ਜੁਨੇਜਾ ਨੇ ਕਿਹਾ ਕਿ ਸਰਕਾਰ ਦਾ ਧਿਆਨ ਮਰੀਜ਼ਾਂ ਨੂੰ ਸਹੂਲਤਾਂ ਨਾ ਦੇਣ ਤੇ ਸਵਾਲ ਖੜੇ ਹੋ ਰਹੇ ਹਨ ।ਇਸ ਮੌਕੇ ਹੈਪੀ ਲੋਹਟ, ਹਰਜੀਤ ਸਿੰਘ, ਅਕਾਸ਼ ਬਾਕਸਰ, ਜਸਵਿੰਦਰ ਸਿੰਘ ,ਹਰਸ਼ ਆਦਿ ਹਾਜ਼ਰ ਸਨ।