ਦਿਵਿਆਂਗ ਵਿਅਕਤੀਆਂ ਲਈ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ
ਨਵਾਂਸ਼ਹਿਰ, 21 ਮਈ 2021 - ਕੋਰੋਨਾ ਮਹਾਮਾਰੀ ਦੇ ਚਲਦਿਆਂ ਦਿਵਿਆਂਗ ਵਿਅਕਤੀਆਂ ਲਈ ਕਰੋਨਾ ਮਹਾਮਾਰੀ ਤੋਂ ਬਚਾਅ ਲਈ ਟੀਕਾਕਰਨ ਕੈਂਪ ਮਿਤੀ 26-05-2021 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਲਗਾਇਆ ਜਾਵੇਗਾ।ਜਿਲ੍ਹਾ ਕੋਆਰਡੀਨੇਟਰ ਨਰਿੰਦਰ ਕੌਰ ਨੇ ਦੱਸਿਆਂ ਕਿ ਦਿਵਿਆਂਗ ਵਿਅਕਤੀਆਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਬਹੁਤ ਵਧੀਆ ਨਹੀ ਹੁਮੰਦ ਜਿਸ ਕਾਰਨ ਉਹ ਬਹੁਤ ਜਲਦ ਹੀ ਕਿਸੇ ਵੀ ਬਿਮਾਰੀ ਦੀ ਚਪੇਟ ਵਿੱਚ ਆ ਜਾਂਦੇ ਹਨ। ਇਸ ਲਈ ਉਹਨਾਂ ਦੀ ਕਰੋਨਾ ਬਿਮਾਰੀ ਤੋਂ ਬਚਾਅ ਲਈ ਪਹਿਲ ਦੇ ਆਧਾਰ ਤੇ ਟੀਕਾਕਰਨ ਕਰਨਾ ਬਹੁੱਤ ਜਰੁਰੀ ਹੈ।
ਇਸ ਕੈਂਪ ਦੇ ਸਬੰਧ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਦਿਵਿਆਂਗ ਵਿਅਕਤੀਆਂ ਨੂੰ ਟੀਕਕਰਨ ਸੈਂਟਰਾਂ ਵਿੱਚ ਕਤਾਰਾਂ ਵਿੱਚ ਲਗਕੇ ਪਰੇਸ਼ਾਨ ਹੋਣ ਦੀ ਜਰੂਰਤ ਨਹੀ ਹੈ। ਇਸ ਕੈੰਪ ਦੇ ਵਿੱਚ ਪਹਿਲ ਦੇਆਂਧਾਰ ਤੇ ਉਹਨਾਂ ਨੂੰ ਟੀਕਾ ਲਗਾਇਆ ਜਾਵੇਗਾ। ਜੋ ਵੀ ਦਿਵਿਆਂਗ ਵਿਅਕਤੀ 18 ਸਾਲ ਤੋਂ ਵੱਧ ਉਮਰ ਦੇ ਹਨ ਉਹ ਇਸ ਕੈਂਪ ਵਿੱਚ ਆਧਾਰ ਕਾਰਡ ਅਤੇ ਡਿਸੇਬਿਲਟੀ ਸਰਟੀਫਿਕੇਟ ਜਾਂ ਯੁ.ਡੀ.ਆਈ ਡੀ ਕਾਰਡ ਲੈ ਕੇ ਮਿਤੀ 26-05-2021 ਨੂੰ ਸਵੇਰੇ 10:00 ਵੱਜੇ ਸਸਸਸ ਨਵਾਂਸ਼ਹਿਰ ਵਿਖੇ ਹਾਜਰ ਹੋਣ ਤਾਂ ਜੋ ਉਹਨਾਂ ਨੂੰ ਟੀਕਾ ਲਗਾਇਆ ਜਾ ਸਕੇ।ਵਧੇਰੇ ਜਾਣਕਾਰੀ ਲਈ ਜਿਲ੍ਹਾ ਕੋਆਰਡੀਨੇਟਰਜ ਨਰਿੰਦਰ ਕੌਰ-9041602561 ਅਤੇ ਡਵਿਜਨ ਕੋਆਰਡੀਨੇਟਰ ਰਵਿੰਦਰ ਕੁਮਾਰ -95922-48321 ਤੇ ਸਪੰਰਕ ਕੀਤਾ ਜਾ ਸਕਦਾ ਹੈ।