ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਪ੍ਰਧਾਨਗੀ ਹੇਠ ਅੰਡਰ ਟ੍ਰਾਇਲ ਰਿਵਿਊ ਕਮੇਟੀ ਦੀ ਮੀਟਿੰਗ
ਪਰਵਿੰਦਰ ਸਿੰਘ ਕੰਧਾਰੀ
- ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਫਰੀਦਕੋਟ ਵੱਲੋਂ ਬਾਲ ਸੁਧਾਰ ਘਰ, ਫਰੀਦਕੋਟ (ਅਬਸਰਵੇਸ਼ਨ ਹੋਮ), ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਅਤੇ ਨਿਰੋਗ ਬਾਲ ਆਸ਼ਰਮ, ਕੋਟਕਪੁਰਾ ਦਾ ਦੌਰਾ ਕੀਤਾ ਗਿਆ
ਫਰੀਦਕੋਟ 21 ਮਈ 2021 - ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੀ ਪ੍ਰਧਾਨਗੀ ਹੇਠ ਅੰਡਰਟ੍ਰਾਇਲ ਰਿਵਿਊ ਕਮੇਟੀ ਦੀ ਵੀਡਿਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਗਈ, ਜਿਸ ਵਿੱਚ ਮਾਨਯੋਗ ਹਾਈ ਪਾਵਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਜ਼ੇਲ੍ਹ ਵਿੱਚ ਬੰਦ ਅੰਡਰਟ੍ਰਾਇਲਾਂ ਦੀ ਅੰਤਰਿਮ ਜਮਾਨਤ (ਇੰਟਰੀਮ ਬੇਲ)ਅਤੇ ਕੰਵਿਕਟਸ ਨੂੰ ਪੈਰੋਲ ਤੇ ਛੱਡਣ ਸਬੰਧੀ ਵਿਚਾਰਿਆ ਗਿਆ। ਇਸ ਮੀਟਿੰਗ ਵਿੱਚ ਸ੍ਰੀ ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ, ਫਰੀਦਕੋਟ, ਸ੍ਰੀ ਅਵਤਾਰ ਚੰਦ, ਡਿਪਟੀ ਸੁਪਰਡੈਂਟ ਆਫ ਪੁਲਿਸ (ਸਪੈਸ਼ਲ ਬ੍ਰਾਂਚ), ਫਰੀਦਕੋਟ, ਸ੍ਰੀਮਤੀ ਅਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਫਰੀਦਕੋਟ (ਅਡਿਸ਼ਨਲ ਚਾਰਜ), ਸ੍ਰੀ ਰਜਨੀਸ਼ ਗੋਇਲ, ਜ਼ਿਲ੍ਹਾ ਅਟਾਰਨੀ, ਫਰੀਦਕੋਟ ਅਤੇ ਸ੍ਰੀ ਮਨਜੀਤ ਸਿੰਘ ਟਿਵਾਣਾ, ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਰੀਦਕੋਟ ਆਦਿ ਅਫਸਰ ਸ਼ਾਮਲ ਸਨ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਸ੍ਰੀ ਸੁਮੀਤ ਮਲਹੋਤਰਾ ਨੇ ਜ਼ਿਲ੍ਹਾ ਫਰੀਦਕੋਟ ਦੀਆਂ ਅਦਾਲਤਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਉਕਤ ਜਮਾਨਤਾਂ ਦੀਆਂ ਅਰਜੀਆਂ ਨੂੰ ਹਾਈ ਪਾਵਰ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਵਿਚਾਰਨ ਤਾਂ ਜ਼ੋ ਜ਼ੇਲ੍ਹਾਂ ਵਿੱਚ ਬੰਦੀਆਂ ਨੂੰ ਰਿਹਾਅ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਅੱਜ ਬਾਅਦ ਦੁਪਹਿਰ ਸ੍ਰੀ ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਅਮਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ-ਕਮ-ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਫਰੀਦਕੋਟ ਵੱਲੋਂ ਬਾਲ ਸੁਧਾਰ ਘਰ, ਫਰੀਦਕੋਟ (ਅਬਸਰਵੇਸ਼ਨ ਹੋਮ), ਰਾਧਾ ਕ੍ਰਿਸ਼ਨ ਧਾਮ ਅਤੇ ਨਿਰੋਗ ਬਾਲ ਆਸ਼ਰਮ, ਕੋਟਕਾਪੁਰਾ ਦਾ ਦੌਰਾ ਵੀ ਕੀਤਾ ਗਿਆ। ਇਸ ਮੌਕੇ ਦੌਰਾਨ ਸਕੱਤਰ ਜੀ ਨੇ ਅਬਸਰਵੇਸ਼ਨ ਹੋਮ, ਫਰੀਦਕੋਟ, ਰਾਧਾ ਕ੍ਰਿਸ਼ਨ ਧਾਮ, ਫਰੀਦਕੋਟ ਅਤੇ ਨਿਰੋਗ ਬਾਲ ਆਸ਼ਰਮ, ਕੋਟਕਾਪੁਰਾ ਵਿੱਚ ਰਹਿੰਦੇ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਉਹਨਾਂ ਨੂੰ ਉੱਥੇ ਰਹਿੰਦੇ ਹੋਏ ਆ ਰਹੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਗਈ। ਇਸ ਦੇ ਨਾਲ ਹੀ ਉਹਨਾਂ ਦੀ ਪੜ੍ਹਾਈ ਬਾਰੇ ਅਤੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਦਾ ਜਾਇਜਾ ਲਿਆ ਗਿਆ। ਇਸ ਤੋਂ ਇਲਾਵਾ ਤਿੰਨਾਂ ਅਦਾਰਿਆਂ ਦੇ ਇੰਚਾਰਜਾਂ ਨੂੰ ਬੱਚਿਆਂ ਦੀ ਦੇਖਭਾਲ ਲਈ ਕੋਵਿਡ-19 ਸਬੰਧੀ ਸਰਕਾਰ ਦੀਆਂ ਸਮੇਂ-ਸਮੇਂ ਸਿਰ ਆ ਰਹੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ।