ਨੌਜਵਾਨਾਂ ਦੇ ਲਈ ਸਹਾਈ ਸਾਬਤ ਹੋ ਰਿਹਾ ਹੈ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਹੁਸ਼ਿਆਰਪੁਰ ਦੀ ਮੋਬਾਇਲ ਐਪ : ਡੀ ਸੀ
- ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਮਹੀਨੇ ’ਚ 5 ਹਜ਼ਾਰ ਤੋਂ ਵੱਧ ਯੂਜ਼ਰ ਕਰ ਚੁੱਕੇ ਹਨ ਇਸ ਐਪ ਨੂੰ ਡਾਊਨਲੋਡ
- ਕਿਹਾ, ਐਪ ਦੀ ਮਦਦ ਨਾਲ 163 ਪ੍ਰਾਰਥੀਆਂ ਨੂੰ 1.10 ਲੱਖ ਤੋਂ 2.50 ਲੱਖ ਰੁਪਏ ਦੇ ਸਲਾਨਾ ਪੈਕੇਜ ਅਤੇ ਪ੍ਰਾਈਵੇਟ ਸੰਸਥਾਨਾਂ ’ਚ ਦਿੱਤੀਆਂ ਜਾ ਚੁੱਕੀਆਂ ਹਨ ਨੌਕਰੀਆਂ
- 14000 ਤੋਂ ਵੱਧ ਸਰਕਾਰੀ ਅਤੇ 1050 ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਕੀਤੀ ਜਾ ਚੁੱਕੀ ਹੈ ਅਪਲੋਡ
ਹੁਸ਼ਿਆਰਪੁਰ, 21 ਮਈ 2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਦੇ ਵੱਧਦੇ ਫੈਲਾਅ ਦੇ ਕਾਰਨ ਜ਼ਿਲ੍ਹਾ ਰੋਜ਼ਗਾਰ ਬਿਊਰੋ ਵਲੋਂ ਬਣਾਈ ਗਈ ਡੀ.ਬੀ.ਈ.ਈ ਮੋਬਾਇਲ ਐਪ ਨੌਜਵਾਨਾਂ ਦੇ ਲਈ ਸਹਾਈ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮੋਬਾਇਲ ਐਪ ਨੂੰ ਇਕ ਮਹੀਨੇ ਵਿੱਚ 5 ਹਜ਼ਾਰ ਤੋਂ ਵੱਧ ਯੂਜਰ ਡਾਊਨਲੋਡ ਕਰ ਚੁੱਕੇ ਹਨ। ਇਸ ਤੋਂ ਇਲਾਵਾ ਐਪ ਨਾਲ 14000 ਦੇ ਕਰੀਬ ਸਰਕਾਰੀ ਅਤੇ 1050 ਪ੍ਰਾਈਵੇਟ ਨੌਕਰੀਆਂ ਦੀ ਜਾਣਕਾਰੀ ਅਪਲੋਡ ਕੀਤੀ ਜਾ ਚੁੱਕੀ ਹੈ।
ਐਪ ਦੀ ਸਫਲਤਾ ਦੇ ਬਾਰੇ ਵਿੱਚ ਦੱਸਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਕ ਮਹੀਨੇ ਵਿੱਚ 1824 ਬੇਰੋਜ਼ਗਾਰ ਨੌਜਵਾਨਾਂ ਨੇ ਪ੍ਰਾਈਵੇਟ ਨੌਕਰੀਆਂ ਦੇ ਲਈ 355 ਪ੍ਰਾਰਥੀਆਂ ਨੇ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਵੱਖ-ਵੱਖ ਕਰਜਾ ਯੋਜਨਾਵਾਂ ਦੇ ਲਈ ਕਰਜਾ ਅਪਲਾਈ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਤੁਰੰਤ ਰੋਜ਼ਗਾਰ ਮੁਹੱਈਆਂ ਕਰਵਾਉਣ ਦੇ ਲਈ ਹਰ ਦਿਨ ਪ੍ਰਾਪਤ ਹੋਏ ਪ੍ਰਾਰਥਨਾਂ ਪੱਤਰਾਂ ਦੀ ਪ੍ਰੋਸੈਸਿੰਗ ਕਰ ਡੀ.ਬੀ.ਈ.ਈ ਵਿੱਚ ਇੰਟਰਵਿਊ ਕਰਵਾਈ ਜਾ ਰਹੀ ਹੈ ਜਿਸਦੇ ਫਲਸਰੂਪ ਐਪ ਦੀ ਮਦਦ ਨਾਲ 163 ਪ੍ਰਾਰਥੀਆਂ ਨੂੰ 1.10 ਲੱਖ ਰੁਪਏ ਤੋਂ 2.50 ਲੱਖ ਰੁਪਏ ਦੇ ਸਾਲਾਨਾ ਪੈਕੇਸ ਅਤੇ ਪ੍ਰਾਈਵੇਟ ਸੰਸਥਾਨਾਂ ਵਿੱਚ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਤੋਂ ਇਲਾਵਾ 33 ਪ੍ਰਾਰਥੀਆਂ ਸ਼ਾਰਟ ਲਿਸਟ ਕੀਤਾ ਗਿਆ ਹੈ।
ਅਪਨੀਤ ਰਿਆਤ ਨੇ ਕਿਹਾ ਕਿ ਮੋਬਾਇਲ ਐਪ ਦੇ ਇਸ ਡਿਜੀਟਲ ਮਾਧਿਅਮ ਦੇ ਪ੍ਰਯੋਗ ਨਾਲ ਕਈ ਬੇਰੋਜ਼ਗਾਰਾਂ ਨੂੰ ਅਪਲਾਈ ਕਰਨ ਦੇ ਲਈ 2-3 ਦਿਨਾਂ ਵਿੱਚ ਰੋਜ਼ਗਾਰ ਮੁਹੱਈਆ ਹੋਇਆ ਹੈ। ਬਿਊਰੋ ਵਲੋਂ ਬਣਾਈ ਗਈ ਇਸ ਐਪ ਦੀ ਵਧਦੀ ਲੋਕਪ੍ਰਿਅਤਾ ਦੇ ਕਾਰਨ ਹੁਸ਼ਿਆਰਪੁਰ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲਿ੍ਹਆਂ ਤੋਂ ਵੀ ਬੇਰੋਜ਼ਗਾਰ ਪ੍ਰਾਰਥੀਆਂ ਵਲੋਂ ਐਪ ਦੇ ਮਾਧਿਅਮ ਰਾਹੀਂ ਨੌਕਰੀਆਂ ਅਪਲਾਈ ਕੀਤੀਆਂ ਜਾ ਰਹੀਆਂ ਹਨ। ਜਿਨ੍ਹਾਂ ਨੂੰ ਡੀ.ਬੀ.ਈ.ਈ ਦੁਆਰਾ ਤੁਰੰਤ ਸੰਪਰਕ ਕਰਕੇ ਰੋਜਗਾਰ ਦੇਣ ਵਿੱਚ ਪੂਰੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਡੀ.ਬੀ.ਈ.ਈ ਆਨਲਾਈਨ ਦੀ ਇਸ ਵੱਧ ਰਹੀ ਲੋਕਪ੍ਰਿਅਤਾ ਦੇ ਕਾਰਨ ਪੰਜਾਬ ਸਰਕਾਰ ਦਾ ਘਰ-ਘਰ ਰੋਜ਼ਗਾਰ ਦਾ ਸੁਪਨਾ ਹੋਰ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ।