ਮੋਹਾਲੀ: ਕੋਰੋਨਾ ਮਰੀਜ਼ਾਂ ਲਈ ਸਹਾਈ ਸਿੱਧ ਹੋ ਰਿਹਾ ਹੈ ਆਈ.ਵੀ.ਆਰ. ਕਾਲਿੰਗ ਸਿਸਟਮ
ਹਰਜਿੰਦਰ ਸਿੰਘ ਭੱਟੀ
- ਆਈ.ਵੀ.ਆਰ. ਕਾਲਿੰਗ ਸਿਸਟਮ ਨਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਦੀ ਰਹਿੰਦੀ ਹੈ ਇਕਤਵਾਂਸ ਮਰੀਜ਼ਾਂ ਦੀ ਸਿਹਤ ਬਾਰੇ ਜਾਣਕਾਰੀ
- ਘਰਾਂ ਵਿੱਚ ਇਕਾਂਤਵਾਸ ਸਾਰੇ ਮਰੀਜ਼ਾਂ ਨੂੰ ਰੋਜ਼ਾਨਾ ਹੁੰਦੀਆਂ ਨੇ ਕਾਲਜ਼
- ਮਰੀਜ਼ਾਂ ਨੂੰ ਕਾਲ ਦਾ ਜਵਾਬ ਦੇਣ ਤੇ ਆਪਣੀ ਸਿਹਤ ਸਥਿਤੀ ਅਪਡੇਟ ਕਰਨ ਦੀ ਅਪੀਲ
ਐਸ.ਏ.ਐਸ. ਨਗਰ, 21 ਮਈ 2021 - ਘਰਾਂ ਵਿੱਚ ਇਕਾਂਤਵਾਸ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਸਿਹਤ ਸਥਿਤੀ 'ਤੇ ਨਜ਼ਰ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਇਨਟਰੈਕਟਿਵ ਵੁਆਇਸ ਰਿਸਪੌਂਸ (ਆਈ.ਵੀ.ਆਰ.) ਕਾਲ ਪ੍ਰਣਾਲੀ ਰਾਹੀਂ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਘਰਾਂ ਵਿੱਚ ਇਕਾਂਵਾਸ ਮਰੀਜ਼ਾਂ ਰੋਜ਼ਾਨਾਂ ਇੱਕ ਵਾਰ ਕਾਲਜ਼ ਹੁੰਦੀਆਂ ਹਨ। 20 ਮਈ ਤੱਕ ਜ਼ਿਲ੍ਹੇ ਵਿੱਚ 6,879 ਮਰੀਜ਼ ਇਕਾਂਤਵਾਸ ਸਨ, ਜਿਨ੍ਹਾਂ ਨਾਲ ਇਸ ਕਾਲ ਪ੍ਰਣਾਲੀ ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਦਾ ਰਾਬਤਾ ਕਾਇਮ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਸ ਪ੍ਰਣਾਲੀ ਤਹਿਤ ਸਿਸਟਮ ਘਰਾਂ ਵਿੱਚ ਇਕਾਂਤਵਾਸ ਕੋਵਿਡ ਮਰੀਜ਼ਾਂ ਦੇ ਡੇਟਾ ਮੁਤਾਬਕ ਹਰੇਕ ਨੰਬਰ ਉਤੇ ਕਾਲ ਕਰਦਾ ਹੈ। ਇਸ ਤਹਿਤ ਮਰੀਜ਼ ਨੂੰ ਕੁੱਝ ਸਵਾਲ ਪੁੱਛੇ ਜਾਂਦੇ ਹਨ ਅਤੇ ਮਰੀਜ਼ ਆਪਣੀ ਸਥਿਤੀ ਨੂੰ ਆਪਣੇ ਦੁਆਰਾ ਕੀਤੇ ਮੁਲਾਂਕਣ ਅਨੁਸਾਰ ਅਪਡੇਟ ਕਰਦਾ ਹੈ।
ਮਰੀਜ਼ਾਂ ਦੇ ਜਵਾਬਾਂ ਦੇ ਅਧਾਰ ਉਤੇ ਇਹ ਸਿਸਟਮ ਉਨ੍ਹਾਂ ਮਰੀਜ਼ਾਂ ਬਾਰੇ ਫਲੈਗ ਕਰਦਾ ਜਾਂ ਵਿਸ਼ੇਸ਼ ਜਾਣਕਾਰੀ ਦਿੰਦਾ ਹੈ, ਜਿਨ੍ਹਾਂ ਵੱਲ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੋਵੇ। ਇਸ ਉਪਰੰਤ ਡਾਕਟਰਾਂ ਵੱਲੋਂ ਉਸ ਮਰੀਜ਼ ਨੂੰ ਮੈਨੁਅਲ ਕਾਲ ਕੀਤੀ ਜਾਂਦੀ ਹੈ ਤੇ ਅਗਲੇਰਾ ਇਲਾਜ ਕੀਤਾ ਜਾਂਦਾ ਹੈ।
ਆਈ.ਵੀ.ਆਰ. ਕਾਲਾਂ ਦੁਆਰਾ ਤਿਆਰ ਕੀਤੀਆਂ ਪ੍ਰਣਾਲੀਆਂ ਬਹੁ-ਭਾਸ਼ਾਈ ਹਨ ਤਾਂ ਜੋ ਵਿਅਕਤੀ ਉਸ ਭਾਸ਼ਾ ਦੀ ਚੋਣ ਕਰ ਸਕੇ ਜਿਸ ਵਿੱਚ ਸੌਖਿਆਂ ਜਵਾਬ ਦੇ ਸਕੇ।
ਇਸ ਬਾਰੇ ਹੋਰ ਗੱਲਬਾਤ ਕਰਦਿਆਂ ਰਵਜੋਤ ਕੌਰ ਗਰੇਵਾਲ, ਐਸ.ਪੀ. ਰੂਰਲ-ਕਮ-ਕੋਵਿਡ ਮਰੀਜ਼ ਟਰੈਕਿੰਗ ਅਫਸਰ (ਸੀ.ਪੀ.ਟੀ.ਓ.) ਨੇ ਕਿਹਾ ਕਿ ਕਈ ਵਾਰ ਲੋਕ ਜਾਂ ਤਾਂ ਸਵੈਚਲਿਤ ਕਾਲਾਂ ਦਾ ਜਵਾਬ ਨਹੀਂ ਦਿੰਦੇ ਜਾਂ ਉਚਿਤ ਜਵਾਬ ਦਿੱਤੇ ਬਿਨਾਂ ਉਨ੍ਹਾਂ ਨੂੰ ਡਿਸਕਨੈਕਟ ਕਰਦੇ ਹਨ।
ਘਰਾਂ ਵਿੱਚ ਇਕਾਂਤਵਾਸ ਕੋਵਿਡ -19 ਦੇ ਮਰੀਜ਼ਾਂ ਨੂੰ ਅਪੀਲ ਕਰਦੇ ਹੋਏ ਸ਼੍ਰੀਮਤੀ ਗਰੇਵਾਲ ਨੇ ਕਿਹਾ ਕਿ ਮਰੀਜ਼ਾਂ ਨੂੰ ਕਾਲ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਜਦੋਂ ਪੁੱਛਿਆ ਜਾਂਦਾ ਹੈ ਤਾਂ ਆਪਣੀ ਸਿਹਤ ਸਥਿਤੀ ਨੂੰ ਅਪਡੇਟ ਕਰਨਾ ਚਾਹੀਦਾ ਹੈ। ਤਾਲਮੇਲ ਅਤੇ ਜਲਦੀ ਹੁੰਗਾਰੇ ਨੂੰ ਯਕੀਨੀ ਬਣਾਉਣ ਲਈ ਤਾਂ ਜੋ ਹਰ ਕਰੋਨਾ ਮਰੀਜ਼ ਸਮੇਂ ਸਿਰ ਦੇਖਭਾਲ ਪ੍ਰਾਪਤ ਕਰੇ, ਆਈ.ਵੀ.ਆਰ.ਪ੍ਰਣਾਲੀ ਦੀ ਮਦਦ ਲਈ ਜਾ ਰਹੀ ਹੈ।
ਲੋਕਾਂ ਨੂੰ ਆਈਵੀਆਰ ਕਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੀ ਸਹੀ ਦੇਖਭਾਲ ਹੋ ਸਕੇ ਤੇ ਕਰੋਨਾ ਨੂੰ ਮਾਤ ਦਿੱਤੀ ਜਾ ਸਕੇ।