Pic credit : New Indian Express
ਜਦੋਂ ਹਿੰਦੁ ਡਾਕਟਰ ਨੇ ਮਰਨ ਕੰਢੇ ਪਹੁੰਚੀ ਮੁਸਲਿਮ ਮਹਿਲਾ ਲਈ ਪੜ੍ਹਿਆ ਕਲਮਾ
ਕੋਜ਼ੀਕੋਡ, 22 ਮਈ, 2021: ਕੇਰਲਾ ਦੇ ਪਲੱਕੜ ਵਿਚ ਪਤੰਬੀ ਵਿਖੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਮੁਸਲਿਮ ਮਹਿਲਾ ਦੇ ਐਨ ਮਰਨ ਕੰਢੇ ਪਹੁੰਚਣ ’ਤੇ ਉਥੇ ਤਾਇਨਾਤ ਹਿੰਦੂ ਡਾਕਟਰ ਡਾ. ਰੇਖਾ ਕ੍ਰਿਸ਼ਮਾ ਨੇ ਜਦੋਂ ਵੇਖਿਆ ਕਿ ਮਹਿਲਾ ਮਰਨ ਵਿਚ ਔਖ ਮਹਿਸੂਸ ਕਰ ਰਹੀ ਹੈ ਤਾਂ ਉਸਨੇ ਉਸਦੇ ਕੰਨ ਵਿਚ ਕਲਮਾ ਪੜ੍ਹਿਆ। ਕਲਮੇ ਵਿਚ ਲਾ ਇਲਾਹਾ ਇਲੱਲਾ, ਮੁਹੰਮਦ ਰਸੂਲਇੱਲਾ ਪੜ੍ਹਿਆ ਜਾਂਦਾ ਹੈ। ਕਲਮ ਸੁਣਨ ਮਗਰੋਂ ਕੋਰੋਨਾ ਦੀ ਮਰੀਜ਼ ਮੁਸਲਿਮ ਮਹਿਲਾ ਨੇ ਲੰਬਾ ਸਾਹ ਲਿਆ ਤੇ ਫਿਰ ਅਕਾਲ ਚਲਾਣਾ ਕਰ ਗਈ।
ਦਾ ਨਿਊ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਡਾ. ਰੇਖਾ ਕ੍ਰਿਸ਼ਨਾ ਦਾ ਕਹਿਣਾ ਹੈ ਕਿ ਉਹ ਦੁਬਈ ਵਿਚ ਪਲੀ ਹੈ। ਮੁਸਲਮਾਨਾਂ ਦੇ ਧਾਰਮਿਕ ਸੰਸਕਾਰਾਂ ਤੋਂ ਉਹ ਵਾਕਫ ਹੈ। ਖਾੜੀ ਵਿਚ ਰਹਿੰਦਿਆਂ ਉਸ ਨਾਲ ਕਦੇ ਵਿਤਕਰਾ ਨਹੀਂ ਹੋਇਆ। ਉਸਨੇ ਜੋ ਕੀਤਾ, ਉਹ ਖਾੜੀ ਦੇ ਲੋਕਾਂ ਤੋਂ ਮਿਲੇ ਪਿਆਰ ਨੂੰ ਮੋੜਨ ਵਾਸਤੇ ਹੀ ਕੀਤਾ ਪਰ ਉਸਨੇ ਮਿੱਥ ਕੇ ਅਜਿਹਾ ਨਹੀਂ ਕੀਤਾ ਬਲਕਿ ਅਚਨਚੇਤ ਹੀ ਉਸਦੇ ਮਨ ਵਿਚ ਖਿਆਲ ਆਇਆ ਕਿ ਮਹਿਲਾ ਮਰਨ ਵਿਚ ਔਖ ਮਹਿਸੂਸ ਕਰ ਰਹੀ ਹੈ, ਮੈਂ ਉਸਦੇ ਕੰਨ ਵਿਚ ਕਲਮਾ ਪੜ੍ਹ ਦਿੰਦੀ ਹਾਂ ਤੇ ਉਸਨੇ ਪੜ੍ਹ ਦਿੱਤਾ।