ਡਾਕਟਰਾਂ ਤੇ ਸਟਾਫ ਦੀ ਮਾਨਸਿਕ ਸਥਿਤੀ ਠੀਕ ਰੱਖਣ ਲਈ ਕੈਪਟਨ ਕੋਲ ਉਹਨਾਂ ਦੀ ਕਾਊਂਸਲਿੰਗ ਦਾ ਮੁੱਦਾ ਚੁੱਕਿਆ ਜਾਵੇਗਾ - ਸੰਧਵਾਂ
ਗੌਰਵ ਮਾਣਿਕ
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਪਾਸ ਇੱਕ ਪੂਰੇ ਦਾ ਪੂਰਾ ਮਨੋਰੋਗ ਵਿਭਾਗ ਹੈ ਜਿਸ ਵਿੱਚ ਮਾਨਸਿਕ ਰੋਗਾਂ ਦੇ ਵੱਡੇ ਤੋਂ ਲੈ ਕੇ ਛੋਟੇ ਡਾਕਟਰ ਤਕ ਸਾਰੇ ਹਨ --- ਗੁਰਪ੍ਰੀਤ ਸਿੰਘ ਚੰਦਬਾਜਾ
ਫਿਰੋਜ਼ਪੁਰ 22 ਮਈ 2021 - ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਅਤੇ ਉਗੇ ਸਮਾਜਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਆਪਣੀ ਫ਼ਿਰੋਜ਼ਪੁਰ ਫੇਰੀ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਕੰਮ ਕਰ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀਆਂ ਤੋਂ ਇਲਾਵਾ ਇਸ ਖੇਤਰ ਵਿੱਚ ਕੰਮ ਕਰ ਰਹੇ ਹੋਰ ਡਾਕਟਰ ਤੇ ਸਿਹਤ ਕਾਮਿਆਂ ਨੂੰ ਤਣਾਅ ਮੁਕਤ ਕਰਨ ਲਈ ਸੁਵਿਧਾਵਾਂ ਨਾਂ ਦਿੱਤੇ ਜਾਣ ਤੋਂ ਗੰਭੀਰ ਸਵਾਲ ਚੁਕੇ।
ਉਹਨਾਂ ਨੇ ਕਿਹਾ ਕਿ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਕਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀਆਂ ਤੋਂ ਇਲਾਵਾ ਇਸ ਖੇਤਰ ਵਿੱਚ ਕੰਮ ਕਰ ਰਹੇ ਹੋਰ ਡਾਕਟਰ ਤੇ ਸਿਹਤ ਕਰਮਚਾਰੀਆਂ ਨੂੰ ਤਣਾਅ ਮੁਕਤ ਕਰਨ ਤੇ ਉਨ੍ਹਾਂ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਦੇ ਹੱਲ ਲਈ ਨਿਵੇਕਲੀ ਪਹਿਲ ਕਰਦਿਆਂ ਹੈਲਪਲਾਈਨ ਸਥਾਪਿਤ ਕੀਤਾ ਹੈ ਜੋ ਕਿ ਡਾਕਟਰਾਂ ਤੇ ਸਿਹਤ ਕਰਮੀਆਂ ਨੂੰ ਤਣਾਅ ਮੁਕਤ ਕਰਨ ਲਈ ਆਨਲਾਈਨ ਟ੍ਰੇਨਿੰਗ ਦੇਵੇਗਾ।
ਜਿਸ ਲਈ ਬਕਾਇਦਾ ਇਕ ਸੰਸਥਾ ਜੋ ਕਿ ਬੈਂਗਲੌਰ ਦੀ ਹੈ ਉਸ ਨਾਲ ਯੂਨੀਵਰਸਿਟੀ ਵਲੋਂ ਰਾਪਤਾ ਕਾਇਮ ਕਰਕੇ ਕਾਉਂਸਲਿੰਗ ਕਰਵਾਈ ਜਾਏਗੀ , ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਕਿਹਾ ਹੈ ਕਿ ਮੈਡੀਕਲ ਕਾਲਜ ਪਾਸ ਇੱਕ ਪੂਰੇ ਦਾ ਪੂਰਾ ਮਨੋਰੋਗ ਵਿਭਾਗ ਹੈ ਜਿਸ ਵਿੱਚ ਮਾਨਸਿਕ ਰੋਗਾਂ ਦੇ ਵੱਡੇ ਤੋਂ ਲੈ ਕੇ ਛੋਟੇ ਡਾਕਟਰ ਤਕ ਸਾਰੇ ਹਨ ਮਾਨਸਿਕ ਰੋਗੀਆਂ ਦੀ ਕਾਊਂਸਲਿੰਗ ਵਾਸਤੇ ਕਾਉਂਸਲਰ ਵੀ ਮੌਜੂਦ ਹਨ ਅਤੇ ਬਕਾਇਦਾ ਇਸ ਵਿਭਾਗ ਵਿਚ ਪੋਸਟ ਗ੍ਰੈਜੂਏਟ ਕੋਰਸ ਕਰਾ ਕੇ ਮਾਨਸਿਕ ਰੋਗਾਂ ਦੇ ਸਪੈਸ਼ਲਿਸਟ ਡਾਕਟਰ ਵੀ ਤਿਆਰ ਕੀਤੇ ਜਾਂਦੇ ਹਨ।
ਇਨ੍ਹਾਂ ਸਾਰੀਆਂ ਸੁਵਿਧਾਵਾਂ ਅਤੇ ਮਾਹਿਰ ਡਾਕਟਰਾਂ ਦੇ ਹੁੰਦਿਆਂ ਵੀ ਜੇਕਰ ਬੈਂਗਲੌਰ ਦੀ ਕਿਸੇ ਪ੍ਰਾਈਵੇਟ ਸੰਸਥਾ ਕੋਲੋਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ ਤਾਂ ਇਹ ਯੂਨੀਵਰਸਿਟੀ ਅਤੇ ਕਾਲਜ ਪ੍ਰਸ਼ਾਸਨ ਦੀ ਨਲਾਇਕੀ ਨੂੰ ਸਾਫ਼ ਜ਼ਾਹਿਰ ਕਰਦਾ ਹੈ , ਜੇਕਰ ਇਨ੍ਹਾਂ ਡਾਕਟਰ ਸਟਾਫ ਤੇ ਸੁਵਿਧਾਵਾਂ ਹੋਣ ਦੇ ਬਾਵਜੂਦ ਵੀ ਕੋਰੋਨਾ ਵਿਚ ਕੰਮ ਕਰ ਰਹੇ ਡਾਕਟਰਾਂ ਅਤੇ ਸਟਾਫ ਨੂੰ ਇੱਥੇ ਕਾਊਂਸਲਿੰਗ ਜਾਂ ਸਹਾਇਤਾ ਨਹੀਂ ਦਿੱਤੀ ਜਾ ਸਕਦੀ ਤਾਂ ਫੋਨ ਉੱਪਰ ਕਿੰਨੀ ਕੁ ਮਦਦ ਉਨਾਂ ਨੂੰ ਮਿਲ ਸਕੇਗੀ ਇਹ ਆਪਣੇ ਆਪ ਵਿੱਚ ਸਵਾਲੀਆ ਨਿਸ਼ਾਨ ਹੈ , ਉੱਥੇ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵੱਲੋਂ ਉਨ੍ਹਾਂ ਤੇ ਸਵਾਲ ਚੁੱਕਦੇ ਹੋਏ ਦੱਸਿਆ ਕਿ ਅਗਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹੌਸਪਿਟਲ ਕੋਲ ਆਪਣੇ ਹੀ ਡਾਕਟਰ ਤੇ ਸਟਾਫ ਨੂੰ ਕਾਊਂਸਲਿੰਗ ਵਾਸਤੇ ਅਤੇ ਉਨ੍ਹਾਂ ਦੇ ਮਾਨਸਿਕ ਸਥਿਤੀ ਨੂੰ ਠੀਕ ਰੱਖਣ ਵਾਸਤੇ ਪ੍ਰਬੰਧ ਨਹੀਂ ਹਨ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪ੍ਰਦੇਸ਼ ਵਿਚ ਦੋ ਹੋਰ ਮੈਡੀਕਲ ਕਾਲਜ ਹਨ।
ਅੰਮ੍ਰਿਤਸਰ ਅਤੇ ਪਟਿਆਲਾ ਉਨ੍ਹਾਂ ਵਿੱਚ ਵੀ ਮਾਨਸਿਕ ਰੋਗਾਂ ਦੇ ਵਿਭਾਗ ਬਣੇ ਹੋਏ ਹਨ ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਦੇ ਡਾਕਟਰਾਂ ਅਤੇ ਸਟਾਫ ਨੂੰ ਸਹਾਇਤਾ ਮੁਹੱਈਆ ਕਰਵਾਈ ਜਾਵੇ ਇਸ ਬਾਬਤ ਉਹ ਇਹ ਮੁੱਦਾ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਪਾਸ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪਾਸ ਵੀ ਚੁੱਕਣਗੇ ਤਾਂਕਿ ਫ਼ਰੀਦਕੋਟ ਅੰਦਰ ਕੰਮ ਕਰ ਰਹੇ ਸਿਹਤ ਵਿਭਾਗ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਡਾਕਟਰ ਅਤੇ ਸਾਰੇ ਸਟਾਫ ਅਤੇ ਕਾਮਿਆਂ ਨੂੰ ਮਾਨਸਿਕ ਰੋਗਾਂ ਪ੍ਰਤੀ ਸੁਵਿਧਾਵਾਂ ਇੱਥੇ ਹੀ ਮਿਲ ਸਕਣ ,ਜ਼ਿਕਰਯੋਗ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸਿਜ਼ ਵੱਲੋਂ ਬੈਂਗਲੌਰੂ ਦੀ ਸੰਸਥਾ ਮੁਕਤਾ ਫਾਊਂਡੇਸ਼ਨ ਦੇ ਮਨੋਵਿਗਿਆਨੀਆਂ ਨਾਲ ਮਿਲ ਕੇ ਵੱਲੋਂ ਡਾਕਟਰਾਂ ਨੂੰ ਹੈਲਪਲਾਈਨ ਰਾਹੀਂ ਕਾਊਂਸਲਿੰਗ ਸੇਵਾਵਾਂ ਦਿੱਤੀਆਂ ਜਾਣਗੀਆਂ।