← ਪਿਛੇ ਪਰਤੋ
ਨਵੀਂ ਦਿੱਲੀ, 9 ਨਵੰਬਰ, 2016 : ਮੋਦੀ ਸਰਕਾਰ ਵੱਲੋਂ 500 ਤੇ 1000 ਦੇ ਨੋਟ ਬੰਦ ਹੋਣ ਕਾਰਨ ਤੋਂ ਬਾਅਦ 2200 ਕਰੋੜ ਦੇ ਨੋਟਾਂ ਨੂੰ ਇਕ ਝਟਕੇ ਵਿਚ ਹੀ ਰੱਦੀ ਕਰ ਦਿੱਤਾ । ਆਰਬੀਆਈ ਦੇ ਅੰਕੜਿਆਂ ਮੁਤਾਬਕ ਇਸ ਵੇਲੇ ਦੇਸ਼ ਵਿਚ ਕਰੀਬ 18 ਲੱਖ ਕਰੋੜ ਰੁਪਏ ਦੀ ਕਰੰਸੀ ਸਰਕੁਲੇਟ ਹੋ ਰਹੀ ਹੈ , ਜਿਸ ਵਿਚ 14 ਲੱਖ ਕਰੋੜ ਦੀ ਵੈਲਿਊ ਵਾਲੇ ਨੋਟ 500 ਤੇ 1000 ਰੁਪਏ ਦੇ ਹਨ । ਇਹ 14 ਲੱਖ ਕਰੋੜ ਰੁਪਏ ਵੈਲਿਊ ਬਜ਼ਾਰ ਵਿਚ ਮੌਜੂਦ 2200 ਕਰੋੜ 500 ਤੇ 1000 ਦੇ ਨੋਟ ਹਨ । ਅਸਲ ਵਿਚ ਬੈਂਕਾਂ ਲਈ ਇੰਨੇ ਨੋਟ ਰਿਪਲੇਸ ਕਰਨਾ ਵੀ ਆਸਾਨ ਨਹੀਂ ਹੈ। ਬੈਂਕਰਾਂ ਦੇ ਮੁਤਾਬਕ ਸਰਕਾਰ ਨੇ 10 ਨਵੰਬਰ ਤੋਂ ਨਵੇਂ ਨੋਟ ਬਜ਼ਾਰ ਵਿਚ ਲਿਆਉਣ ਦੀ ਗੱਲ ਕਹੀ ਹੈ ਅਜਿਹੇ ਵਿਚ ਬੈਂਕਾਂ ਲਈ ਵੀ ਸਭ ਤੋਂ ਵੱਡਾ ਚੈਲੇਂਜ ਇਹਨਾਂ ਇਹਨਾਂ ਨੋਟਾਂ ਨੂੰ ਜਲਦ ਤੋਂ ਜਲਦ ਰਿਪਲੇਸ ਕਰਨ ਦਾ ਹੈ। ਉਹਨਾਂ ਮੁਤਾਬਕ ਬੈਕਾਂ ਲਈ ਵੀ ਇਹ ਸਭ ਤੋਂ ਵੱਡੀ ਚੁਣੌਤੀ ਹੈ ਕਿ ਇਹ ਇੰਨੇ ਘੱਟ ਸਮੇਂ ਵਿਚ ਨੋਟਾਂ ਨੂੰ ਕਿੱਦਾਂ ਰਿਪਲੇਸ ਕਰਨਗੇ ਜਦ ਖਾਸ ਤੌਰ ਤੇ ਏਟੀਐਮ ਵਿਚ ਜ਼ਿਆਦਾਤਰ 500 ਤੇ 1000 ਰਪਏ ਦੇ ਨੋਟ ਪਾਏ ਜਾਂਦੇ ਹਨ ।
Total Responses : 265