← ਪਿਛੇ ਪਰਤੋ
ਨਵੀਂ ਦਿੱਲੀ, 12 ਦਸੰਬਰ, 2016 : ਨੋਟਬੰਦੀ ਤੋਂ ਬਾਅਦ ਜਿੱਥੇ ਕਾਲਾ ਧੰਨ ਰੱਖਣ ਵਾਲੇ ਲੋਕਾਂ ‘ਚ ਭਾਜੜਾ ਪੈ ਗਈਆਂ ਸੀ ਤਾਂ ਪੀ.ਐਮ. ਕੇਂਦਰ ਨੇ ਇਹਨਾਂ ਭਾਜੜਾ ਤੇ ਨੱਥ ਪਾਉਣ ਲਈ ਕਈ ਅਹਿਮ ਕਦਮ ਚੁੱਕੇ ਅਤੇ ਕਾਲਾ ਧੰਨ ਲੈਣ ਦੇਣ ਵਾਲਿਆ ਦੇ ਖਾਤਿਆਂ ਤੇ ਨਿਗਰਾਨੀ ਵੀ ਰੱਖੀ ਸੀ। ਇਸ ਦੇ ਨਾਲ ਹੀ ਪੀ.ਐਮ. ਮੋਦੀ ਨੇ ਬੈਂਕਾਂ ਵਿਚ ਹੋ ਰਹੀ ਹੇਰਾ ਫੇਰੀ ਨੂੰ ਧਿਆਨ ਵਿਚ ਲਿਆਉਣ ਅਤੇ ਗੜਬੜੀ ਕਰਨ ਵਾਲੇ ਬੈਂਕ ਕਰਮਚਾਰੀਆਂ ਦੇ ਖਿਲਾਫ ਸ਼ਕੰਜਾ ਕੱਸਣ ਲਈ ਦੇਸ਼ ਵਿਚ 500 ਤੋਂ ਜਿਆਦਾ ਬੈਂਕਾਂ ਦਾ ਸਟਿੰਗ ਆਪ੍ਰੇਸ਼ਨ ਕੀਤਾ। ਜਿਸ ਨਾਲ ਇਸ ਸਟਿੰਗ ਦੀ ਰਿਪੋਰਟ ਤੋਂ ਬਾਅਦ ਕਈ ਬੈਂਕ ਅਧਿਕਾਰੀ ਇਸ ਸਟਿੰਗ ‘ਚ ਫੰਸ ਸਕਦੇ ਹਨ। ਮਿਲੀ ਜਾਣਕਾਰੀ ਮੁਤਾਬਿਕ ਗੜਬੜੀ ਜਾਂਚਣ ਲਈ ਪੀ.ਐਮ. ਮੋਦੀ ਨੇ ਬੈਂਕਾਂ ਦੀ 500 ਬ੍ਰਾਂਚਾਂ ਵਿਚ ਸਟਿੰਗ ਕਰਵਾਇਆ ਹੈ। ਜਿਹਨਾਂ ਵਿਚ ਸਕਰਕਾਰੀ ਅਤੇ ਨਿਜੀ ਬੈਂਕ ਸ਼ਾਮਲ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਸਟਿੰਗ ਦੀ 400 ਤੋਂ ਵੱਧ ਸੀਡੀ ਵਿੱਤ ਮੰਤਰਾਲੇ ਨੂੰ ਮਿਲ ਗਈ ਹੈ। ਜਿਹਨਾਂ ਵਿਚ ਸਾਫ ਪਤਾ ਲੱਗ ਰਿਹਾ ਹੈ ਕਿ ਬੈਂਕਾ ਵਿਚ ਪੁਲਿਸ-ਦਲਾਲ ਅਤੇ ਪ੍ਰਭਾਵਸ਼ਾਲੀ ਲੋਕਾਂ ਦੀ ਮੇਲ-ਜੋਲ ਨਾਲ ਕਿਵੇਂ ਪੁਰਾਣੇ ਨੋਟ ਬਦਲੇ ਜਾ ਰਹੇ ਹਨ।
Total Responses : 265