ਪਟਨਾ, 7 ਦਸੰਬਰ, 2016 : ਨੋਟਬੰਦੀ ਤੋਂ ਬਾਅਦ ਲਗਾਤਾਰ ਲੱਖਾਂ ਰੁਪਏ ਦੇ 1000 ਅਤੇ 500 ਰੁਪਏ ਦੇ ਪੁਰਾਣੇ ਨੋਟ ਬਰਾਮਦ ਕੀਤੇ ਜਾ ਰਹੇ ਹਨ। ਮੰਗਲਵਾਰ ਦੀ ਰਾਤ ਨੂੰ ਰੇਲ ਪੁਲਿਸ ਨੇ ਜਨਸ਼ਤਾਬਦੀ ਐਕਸਪ੍ਰੈੱਸ 'ਚੋਂ 35 ਲੱਖ ਰੁਪਏ ਦੇ ਪੁਰਾਣੇ ਨੋਟ ਅਤੇ 14 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕੀਤੀ। ਰੇਲ ਪੁਲਿਸ ਨੇ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਸੀ ਇਸ ਦੇ ਤਹਿਤ ਰਾਂਚੀ-ਪਟਨਾ ਜਨਸ਼ਤਾਬਦੀ ਐਕਸਪ੍ਰੈੱਸ 'ਚ ਤਲਾਸ਼ੀ ਕੀਤੀ ਗਈ। ਟਰੇਨ ਦੇ ਇਕ ਡੱਬੇ 'ਚ ਸੀਟ ਹੇਠਾਂ ਰੱਖੇ ਬੈਗ 'ਤੇ ਪੁਲਿਸ ਨੂੰ ਸ਼ੱਕ ਹੋਇਆ।
ਪੁਲਿਸ ਨੇ ਆਲੇ-ਦੁਆਲੇ ਦੇ ਲੋਕਾਂ ਨੂੰ ਪੁੱਛਿਆ ਕਿ ਇਹ ਬੈਗ ਕਿਸ ਦਾ ਹੈ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ। ਹਰ ਕੋਈ ਕਹਿ ਰਿਹਾ ਸੀ ਕਿ ਇਹ ਮੇਰਾ ਨਹੀਂ ਹੈ। ਇਸ ਤਰ੍ਹਾਂ ਪੁਲਿਸ ਦਾ ਸ਼ੱਕ ਹੋ ਡੁੰਘਾ ਹੋ ਗਿਆ। ਪੁਲਿਸ ਨੇ ਬੈਗ ਨੂੰ ਜਬਤ ਕਰ ਲਿਆ। ਬੈਗ ਖੋਲ੍ਹਦੇ ਹੀ ਪੁਲਿਸ ਵਾਲੇ ਹੈਰਾਨ ਹੋ ਗਏ। ਪੂਰਾ ਬੈਗ ਨੋਟਾਂ ਦੇ ਬੰਡਲਾਂ ਨਾਲ ਭਰਿਆ ਸੀ। ਇਸ ਦੇ ਨਾਲ ਹੀ ਉਸ 'ਚ ਸ਼ਰਾਬ ਵੀ ਰੱਖ ਗਈ ਸੀ। ਪੁਲਿਸ ਨੇ ਜਦੋਂ ਨੋਟਾਂ ਦੀ ਗਿਣਤੀ ਕੀਤੀ ਤਾਂ 35 ਲੱਖ ਰੁਪਏ ਨਿਕਲੇ।