← ਪਿਛੇ ਪਰਤੋ
ਨਵੀਂ ਦਿੱਲੀ, 10 ਦਸੰਬਰ, 2016 : ਤਾਮਿਲਨਾਡੂ ਦੇ ਵੇਲੋਰ 'ਚ ਛਾਪੇਮਾਰੀ ਕਰਕੇ ਇਨਕਮ ਟੈਕਸ ਅਧਿਕਾਰੀਆਂ ਨੇ 24 ਕਰੋੜ ਰੁਪਏ ਫੜ੍ਹੇ ਹਨ ਅਤੇ ਇਹ ਸਾਰੇ 2000 ਦੇ ਨਵੇਂ ਨੋਟ ਹਨ। ਇਹ ਉਸ 106 ਕਰੋੜ ਤੋਂ ਵੱਖ ਹਨ ਜੋ ਆਈ.ਟੀ ਡਿਪਾਰਟਮੈਂਟ ਨੇ ਦੋ ਦਿਨ ਪਹਿਲੇ ਹੀ ਛਾਪੇਮਾਰੀ 'ਚ ਬਰਾਮਦ ਕੀਤੇ ਸੀ। ਇਹ ਮਾਮਲਾ ਹੁਣ ਸੀ.ਬੀ.ਆਈ ਅਤੇ ਈ.ਡੀ ਦੇ ਸਾਹਮਣੇ ਵੀ ਚੁੱਕਿਆ ਗਿਆ ਹੈ। ਆਈ.ਟੀ. ਵਿਭਾਗ ਦੋਵੇਂ ਏਜੰਸੀਆਂ ਤੋਂ ਮਦਦ ਲੈ ਰਿਹਾ ਹੈ ਕਿ ਉਹ ਪਤਾ ਕਰੇ ਕਿ ਆਖਿਰ ਕਿਸ ਤਰੀਕੇ ਨਾਲ ਬੈਂਕਿੰਗ ਸਿਸਟਮ ਨਾਲ ਇੰਨੇ ਕਰੋੜਾਂ ਬਾਹਰ ਆ ਗਏ। ਚੇੱਨਈ 'ਚ ਵੀਰਵਾਰ ਨੂੰ ਟੈਕਸ ਵਿਭਾਗ ਨੇ 8 ਥਾਵਾਂ 'ਤੇ ਛਾਪਾ ਮਾਰਿਆ ਸੀ। ਇਸ 'ਚ ਬਰਾਮਦ ਨਕਦੀ ਅਤੇ ਸੋਨਾ ਦੇਖ ਟੈਕਸ ਅਧਿਕਾਰੀ ਵੀ ਹੈਰਾਨ ਸੀ। ਟੀਮ ਨੇ ਇਸ ਛਾਪੇਮਾਰੀ 'ਚ ਕੁੱਲ੍ਹ 106 ਕਰੋੜ ਬਰਾਮਦ ਕੀਤੇ ਸੀ। ਇਸ 'ਚੋਂ 96 ਕਰੋੜ ਪੁਰਾਣੀ ਕਰੰਸੀ ਤਾਂ 10 ਕਰੋੜ ਨਵੇਂ ਦੋ ਹਜ਼ਾਰ ਦੇ ਨੋਟ ਸ਼ਾਮਲ ਸੀ। ਟੀਮ ਨੇ ਇੱਥੋਂ ਤੋਂ 127 ਕਿਲੋ ਸੋਨਾ ਵੀ ਬਰਾਮਦ ਕੀਤਾ ਸੀ।
Total Responses : 265