← ਪਿਛੇ ਪਰਤੋ
ਸੂਰਤ, 17 ਨਵੰਬਰ, 2016 : ਦੇਸ਼ 'ਚ 500 ਅਤੇ 1000 ਦੇ ਨੋਟ 'ਤੇ ਪਾਬੰਦੀ ਦੇ ਬਾਅਦ ਦੇਸ਼ ਦੀ ਜ਼ਿਆਦਾਤਰ ਜਨਤਾ ਬੈਂਕਾਂ ਦੇ ਬਾਹਰ ਨੋਟ ਬਦਲਣ ਜਾਂ ਬੈਂਕ 'ਚ ਰੁਪਏ ਜਮ੍ਹਾਂ ਕਰਵਾਉਣ ਦੇ ਲਈ ਘੰਟਿਆਂ ਤੱਕ ਲਾਈਨ 'ਚ ਖੜ੍ਹੀ ਹੈ। ਗੁਜਰਾਤ ਦੇ ਸੂਰਤ 'ਚ ਵੀ ਇਕ ਔਰਤ ਜੋਂ ਬੈਂਕ 'ਚ ਆਪਣੀ ਬਚਤ ਦੇ 75 ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਗਈ ਤਾਂ ਲੰਬੀ ਲਾਈਨ 'ਚ ਖੜ੍ਹੇ-ਖੜ੍ਹੇ ਉਸ ਦਾ ਦਿਲ ਬਦਲ ਗਿਆ ਅਤੇ 75 ਹਜ਼ਾਰ ਰੁਪਏ ਬੈਂਕ 'ਚ ਜਮ੍ਹਾਂ ਕਰਵਾਉਣ ਦੀ ਥਾਂ ਸਿਵਿਲ ਹਸਪਤਾਲ 'ਚ ਮਰੀਜ਼ਾ ਦੀ ਸੇਵਾ ਕਰਨ ਵਾਲੀ ਮਰੀਜ਼ ਕਲਿਆਣ ਸੇਵਾ ਕਮੇਟੀ ਨਾਂ ਦੀ ਸੰਸਥਾ ਨੂੰ ਦਾਨ ਕਰਕੇ ਘਰ ਵਾਪਸ ਆ ਗਈ। ਹਾਲਾਂਕਿ 75 ਹਜ਼ਾਰ ਰੁਪਏ ਦਾਨ ਕਰਨ ਵਾਲੀ ਔਰਤ ਦਾ ਨਾਂ ਅਤੇ ਪਤਾ ਰੋਗੀ ਕਲਿਆਣ ਕਮੇਟੀ ਨੇ ਗੁਪਤ ਰੱਖਿਆ ਹੈ।
Total Responses : 265