← ਪਿਛੇ ਪਰਤੋ
ਨਵੀਂ ਦਿੱਲੀ, 1 ਦਸੰਬਰ, 2016 : ਵਿੱਤ ਮੰਤਰੀ ਅਰੁਣ ਜੇਤਲੀ ਨੇ ਸੋਨੇ ਬਾਰੇ ਵੱਡਾ ਐਲਾਨ ਕੀਤਾ ਹੈ। ਹੁਣ ਤੈਅ ਹੱਦ ਤੋਂ ਜ਼ਿਆਦਾ ਸੋਨਾ ਰੱਖਣ ਵਾਲਿਆਂ ਨੂੰ ਟੈਕਸ ਦੇਣਾ ਪਏਗਾ। ਸਰਕਾਰ ਦੇ ਨਵੇਂ ਫੈਸਲੇ ਮੁਤਾਬਕ ਆਮਦਨ ਦੇ ਹਿਸਾਬ ਨਾਲ ਸੋਨਾ ਰੱਖਣ ਵਾਲਿਆਂ ‘ਤੇ ਕੋਈ ਪਾਬੰਦੀ ਨਹੀਂ ਹੈ। ਇਸ ਦੇ ਨਾਲ ਹੀ ਤੈਅ ਸੀਮਾ ਤੋਂ ਜ਼ਿਆਦਾ ਸੋਨਾ ਰੱਖਣ ਵਾਲਿਆਂ ਦੀ ਸ਼ਾਮਤ ਆ ਗਈ ਹੈ। ਆਮਦਨ ਕਰ ਵਿਭਾਗ ਦੇ ਛਾਪਿਆਂ ਵਿੱਚ ਤੈਅ ਹੱਦ ਤੋਂ ਵੱਧ ਸੋਨਾ ਜ਼ਬਤ ਕਰ ਲਿਆ ਜਾਵੇਗਾ। ਸਰਕਾਰ ਨੇ ਸੋਨਾ ਰੱਖਣ ਬਾਰੇ ਨਵੇਂ ਨਿਯਮ ਵੀ ਬਣਾਏ ਹਨ। ਹਰ ਵਿਆਹੀ ਮਹਿਲਾ 500 ਗ੍ਰਾਮ ਸੋਨਾ, ਅਣਵਿਆਹੁਤਾ ਮਹਿਲਾ 250 ਗ੍ਰਾਮ ਤੇ ਪੁਰਸ਼ 100 ਗ੍ਰਾਮ ਸੋਨਾ ਰੱਖ ਸਕਦਾ ਹੈ। ਬ੍ਰਾਂਡਿਡ ਤੇ ਅਨ-ਬ੍ਰਾਂਡਿਡ ਸਿੱਕਿਆਂ ‘ਤੇ ਵੀ 12.5 ਫੀਸਦੀ ਇੰਪੋਰਟ ਡਿਊਟੀ ਲਾਉਣ ਦਾ ਐਲਾਨ ਕੀਤਾ ਹੈ। ਕਾਨੂੰਨੀ ਤਰੀਕੇ ਨਾਲ ਪੁਰਖਿਆਂ ਤੋਂ ਮਿਲੇ ਸੋਨੇ ‘ਤੇ ਕੋਈ ਟੈਕਸ ਨਹੀਂ।
Total Responses : 265