← ਪਿਛੇ ਪਰਤੋ
ਭੋਪਾਲ, 17 ਨਵੰਬਰ, 2016 : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਦੇ ਕਲੈਕਟ੍ਰੇਟ ਕੰਪਲੈਕਸ 'ਚ ਸੰਚਾਲਿਤ ਪੋਸਟ ਆਫਿਸ ਅਤੇ ਮੱਧਚਾਲਿਆ ਗ੍ਰਾਮੀਣ ਬੈਂਕ ਦੀ ਬਰਾਂਚ 'ਤੇ ਬੁੱਧਵਾਰ ਨੂੰ ਹੋਰ ਬੈਂਕਾਂ ਦੀ ਤਰ੍ਹਾਂ ਲੋਕ ਲਾਈਨ 'ਚ ਪ੍ਰੇਸ਼ਾਨ ਨਜ਼ਰ ਆਏ, ਸਗੋਂ ਲੋਕ ਖੁਦ ਜਨਤਕ ਸਥਾਨ 'ਤੇ ਬੈਠ ਗਏ ਅਤੇ ਆਪਣੀ ਬੈਂਕ ਪਾਸਬੁੱਕ ਨੂੰ ਲਾਈਨ 'ਚ ਲਗਾ ਦਿੱਤਾ। ਵਾਰੀ ਆਉਂਦੇ ਹੀ ਲੋਕ ਆਪਣੀ ਪਾਸਬੁੱਕ ਚੁੱਕ ਕੇ ਬੈਂਕ ਬ੍ਰਾਂਚ 'ਚ ਦਾਖਲ ਹੁੰਦੇ ਨਜ਼ਰ ਆਏ। ਐਚ. ਡੀ. ਐਫ. ਸੀ. ਬੈਂਕ ਪ੍ਰਬੰਧਕ ਨੇ ਲਾਈਨ 'ਚ ਲੱਗੇ ਗਾਹਕਾਂ ਲਈ ਪਾਣੀ ਦਾ ਪ੍ਰਬੰਧ ਕੀਤਾ। ਬੈਂਕ 'ਚ ਆਉਣ ਵਾਲੇ ਗਾਹਕ ਇਸ ਤੋਂ ਕਾਫੀ ਖੁਸ਼ ਨਜ਼ਰ ਆਏ। ਉਧਰ ਭਾਜਪਾ ਮੰਡਲ ਕਰੈਰਾ ਅਤੇ ਦਿਨਾਰਾ ਦੇ ਕਾਰਜਕਰਤਾਵਾਂ ਵਲੋਂ ਜ਼ਿਲਾਂ ਸਹਿਕਾਰੀ ਕੇਂਦਰੀ ਬੈਂਕ ਦੇ ਡਇਰੈਕਟਰ ਦਵਿੰਦਰ ਵੈਮਟੇ ਦੀ ਮੌਜੂਦਗੀ 'ਚ ਸ਼ਿਵਪੁਰੀ ਝਾਂਸੀ ਰੋਡ ਸਥਿਤ ਐਸ.ਬੀ.ਆਈ. ਬੈਂਕ ਅਤੇ ਗ੍ਰਾਮੀਣ ਬੈਂਕ 'ਤੇ ਲੋਕਾਂ ਨੂੰ ਨਾਸ਼ਤਾ ਕਰਵਾਇਆ ਅਤੇ ਪਾਣੀ ਪਿਲਾਇਆ।
Total Responses : 265