ਬੈਂਗਲੁਰੂ, 29 ਦਸੰਬਰ, 2016 : ਇਨਕਮ ਟੈਕਸ ਵਿਭਾਗ ਵਲੋਂ ਨੋਟਬੰਦੀ ਦੀ ਘੋਸ਼ਣਾ ਦੇ ਬਾਅਦ ਤੋਂ ਕਰਨਾਟਕ ਅਤੇ ਗੋਆ 'ਚ ਹੁਣ ਤੱਕ ਛਾਪੇਮਾਰੀ 'ਚ 22 ਕਰੋੜ ਰੁਪਏ ਦੇ ਨਵੇਂ ਨੋਟਾਂ ਸਮੇਤ 48 ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਦਾ ਪਤਾ ਲਗਾਇਆ ਗਿਆ ਹੈ।
ਪ੍ਰਧਾਨ ਮੁੱਖ ਇਨਕਮ ਟੈਕਸ ਕਮਿਸ਼ਨਰ, ਕਰਨਾਟਕ ਗੋਆ ਨੂਤਨ ਵਾਡੇਯਾਰ ਨੇ ਕਿਹਾ ਕਿ ਅਸੀਂ ਨੋਟਬੰਦੀ ਦੀ ਘੋਸ਼ਣਾ ਦੇ ਬਾਅਦ 34 ਕਰੋੜ ਰੁਪਏ ਦੀ ਨਕਦੀ ਅਤੇ 14 ਕਰੋੜ ਰੁਪਏ ਦਾ ਸੋਨਾ ਚਾਂਦੀ ਦੇ ਰੂਪ 'ਚ ਅਣਐਲਾਨੀ ਜਾਇਦਾਦ ਜ਼ਬਤ ਕੀਤੀ, ਜਿਸ 'ਚ 22 ਕਰੋੜ ਰੁਪਏ ਦੇ ਨਵੇਂ ਨੋਟ ਸ਼ਾਮਲ ਹਨ। ਇਨਕਮ ਟੈਕਸ ਵਿਭਾਗ ਵਲੋਂ ਇਸ ਸਾਲ ਹੁਣ ਤੱਕ ਜ਼ਬਤ ਜਾਇਦਾਦ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ 48 ਥਾਵਾਂ 'ਤੇ ਛਾਪੇਮਾਰੀ ਕੀਤੀ ਅਤੇ 116 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ, ਜਦਕਿ ਪਿਛਲੇ ਸਾਲ ਇਸ ਦੌਰਾਨ 27 ਕਰੋੜ ਰੁਪਏ ਦੀ ਅਣਐਲਾਨੀ ਜਾਇਦਾਦ ਜ਼ਬਤ ਕੀਤੀ ਗਈ ਸੀ।