← ਪਿਛੇ ਪਰਤੋ
ਨਵੀਂ ਦਿੱਲੀ, 16 ਨਵੰਬਰ, 2016 : ਨੋਟਬੰਦੀ ਮਗਰੋਂ ਪਿਛਲੇ ਇਕ ਹਫਤੇ ਤੋਂ ਦੇਸ਼ ਭਰ 'ਚ ਚੱਲ ਰਹੀ ਕੈਸ਼ ਦੀ ਦਿਕੱਤ ਦੇ ਵਿਚਕਾਰ ਭਾਰਤੀ ਸਟੇਟ ਬੈਂਕ ਨੇ ਇਕ ਰਾਹਤ ਦੀ ਖਬਰ ਦਿੱਤੀ ਹੈ। ਜਲਦੀ ਹੀ ਐੱਸ. ਬੀ. ਆਈ. ਆਪਣੇ ਏ. ਟੀ. ਐੱਮ. ਰਾਹੀਂ 50 ਅਤੇ 20 ਦੇ ਨੋਟ ਕਢਵਾਉਣ ਦੀ ਸੁਵਿਧਾ ਦੇਣ ਜਾ ਰਹੀ ਹੈ। ਬੈਂਕ ਦੇ ਇਸ ਫੈਸਲੇ ਨਾਲ ਯਕੀਨਨ ਉਪਭੋਗਤਾਵਾਂ ਨੂੰ ਸੁਵਿਧਾ ਹੋਵੇਗੀ। ਐੱਸ. ਬੀ. ਆਈ. ਦੀ ਪ੍ਰਧਾਨ ਅਰੁਨਧਤੀ ਭਟਨਾਚਾਰਿਆ ਨੇ ਇਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਭੀੜ ਦੇ ਘਟਦੇ ਹੀ ਬੈਂਕ 50 ਅਤੇ 20 ਦੇ ਨੋਟ ਵੀ ਵੰਢਣਾ ਸ਼ੁਰੂ ਕਰ ਦੇਵੇਗੀ।
Total Responses : 265