ਮੁੰਬਈ, 22 ਦਸੰਬਰ, 2016 : ਪੁਰਾਣੇ ਨੋਟ ਜਮ੍ਹਾ ਕਰਵਾਉਣ 'ਤੇ ਪੁੱਛਗਿੱਛ ਨੂੰ ਲੈ ਕੇ ਚੌਤਰਫਾ ਘਿਰੇ ਆਰ. ਬੀ. ਆਈ. ਨੇ ਅੱਜ ਮਾਮਲੇ 'ਚ ਯੂ-ਟਰਨ ਲਿਆ ਤੇ ਕਿਹਾ ਕਿ ਆਪਣੇ ਗਾਹਕਾਂ ਨੂੰ ਜਾਣੋ (ਕੇ. ਵਾਈ. ਸੀ) ਅਨੁਪਾਲਣ ਵਾਲੇ ਖਾਤਾਧਾਰਕ 30 ਦਸੰਬਰ ਤੱਕ 5000 ਰੁਪਏ ਤੋਂ ਜ਼ਿਆਦਾ ਦੇ ਪੁਰਾਣੇ ਨੋਟ ਇਕ ਵਾਰ 'ਚ ਜਾਂ ਕਈ ਵਾਰ 'ਚ ਜਮ੍ਹਾ ਕਰਵਾ ਸਕਣਗੇ, ਉਨ੍ਹਾਂ ਤੋਂ ਕੋਈ ਸਵਾਲ ਨਹੀਂ ਪੁੱਛਿਆ ਜਾਵੇਗਾ। ਇਸ ਤੋਂ ਪਹਿਲਾਂ ਕੇਂਦਰੀ ਬੈਂਕ ਨੇ ਕਿਹਾ ਸੀ ਕਿ 30 ਦਸੰਬਰ ਤੱਕ 5000 ਰੁਪਏ ਤੋਂ ਜ਼ਿਆਦਾ ਦੇ ਪੁਰਾਣੇ ਨੋਟ ਸਿਰਫ ਇਕ ਵਾਰ ਜਮ੍ਹਾ ਕਰਵਾਏ ਜਾ ਸਕਣਗੇ ਤੇ ਇਸ ਲਈ ਵੀ ਗਾਹਕ ਨੂੰ ਕਾਰਨ ਦੱਸਣਾ ਹੋਵੇਗਾ। ਅਰੁਣ ਜੇਤਲੀ ਨੇ ਪਿਛਲੇ ਦਿਨੀਂ ਆਪਣੇ ਬਿਆਨ ਦੌਰਾਨ ਕਿਹਾ ਸੀ ਕਿ ਜੇਕਰ ਲੋਕ ਵਾਰ-ਵਾਰ ਬੈਂਕ 'ਚ ਨੋਟ ਜਮ੍ਹਾ ਕਰਵਾਉਣ ਜਾਣਗੇ ਤਾਂ ਇਸ ਨਾਲ ਸ਼ੱਕ ਪੈਦਾ ਹੋਵੇਗਾ। ਹਾਲਾਂਕਿ, ਜਿਨ੍ਹਾਂ ਕਸਟਮਰਸਜ਼ ਦਾ ਕੇ. ਵਾਈ. ਸੀ. ਨਹੀਂ ਹੋਇਆ ਹੈ, ਉਨ੍ਹਾਂ ਦੇ ਲਈ ਸਖਤ ਕੰਡੀਸ਼ਨ 19 ਦਸੰਬਰ ਦੇ ਹੁਕਮ ਵਰਗੀ ਹੀ ਰਹੇਗੀ।