← ਪਿਛੇ ਪਰਤੋ
ਚੰਡੀਗੜ੍ਹ, 1 ਦਸੰਬਰ, 2016 : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਤਹਿਤ ਅਦਾਲਤੀ ਚਾਰਾਜੋਈ ਦਾ ਸਾਹਮਣਾ ਕਰ ਰਹੇ ਜਗਤਾਰ ਸਿੰਘ ਤਾਰਾ ਨੇ ਜੇਲ ਅੰਦਰ ਅਦਾਲਤੀ ਸੁਣਵਾਈ ਦੌਰਾਨ ਆਪਣੀ ਪਾਕਿਸਤਾਨੀ ਕਰੰਸੀ ਨੂੰ ਬਦਲਣ ਦੀ ਮੰਗ ਕੀਤੀ। ਤਾਰਾ ਨੇ ਦਾਅਵਾ ਕੀਤਾ ਕਿ ਉਸ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕਰਨ ਮੌਕੇ ਉਸ ਕੋਲ ਪਾਕਿਸਤਾਨੀ ਕਰੰਸੀ ਦੇ 37 ਹਜ਼ਾਰ ਰੁਪਏ ਮੌਜੂਦ ਸਨ, ਜੋ ਇਸ ਵੇਲੇ ਬੁੜੈਲ ਜੇਲ ਪ੍ਰਸ਼ਾਸਨ ਕੋਲ ਜਮ੍ਹਾਂ ਹਨ। ਤਾਰਾ ਨੇ ਕਰੰਸੀ ਨੂੰ ਲੈ ਕੇ ਭਾਰਤੀ ਅੰਦਰ ਪੈਦਾ ਹੋਏ ਮੌਜੂਦਾ ਹਾਲਾਤ ਦੇ ਹਵਾਲੇ ਨਾਲ ਫੌਰੀ ਉਸ ਦੀ ਪਾਕਿਸਤਾਨੀ ਕਰੰਸੀ ਦੇ ਨੋਟ ਬਦਲਣ ਦੀ ਮੰਗ ਕੀਤੀ ਹੈ।
Total Responses : 265